ਨਵੀਂ ਦਿੱਲੀ: ਪੁਲੇਲਾ ਗੋਪੀਚੰਦ ਹਾਲਾਂਕਿ ਆਪਣੀਆਂ ਭਾਵਨਾਵਾਂ ਨਹੀਂ ਦਿਖਾਉਂਦੇ ਪਰ ਕੋਚ ਨੇ ਉਸ ਦਰਦ ਨੂੰ ਸਾਂਝਾ ਕੀਤਾ ਹੈ, ਜੋ ਉਨ੍ਹਾਂ ਨੂੰ ਸਾਇਨਾ ਨੇਹਵਾਲ ਦੇ ਉਨ੍ਹਾਂ ਦੀ ਅਕੈਡਮੀ ਛੱਡ ਕੇ ਫ਼ਿਲਮੀ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਪਿਤਾ ਪ੍ਰਕਾਸ਼ ਪਾਦੂਕੋਣ ਦੀ ਅਕੈਡਮੀ ਵਿੱਚ ਜਾਣ ਦੇ ਬਾਅਦ ਹੋਇਆ ਸੀ ਤੇ ਇਹ ਗੱਲ ਉਨ੍ਹਾਂ ਨੂੰ ਅੱਜ ਤੱਕ ਪ੍ਰੇਸ਼ਾਨ ਕਰਦੀ ਹੈ।
ਹੋਰ ਪੜ੍ਹੋ: ਤ੍ਰੇਲ ਵਿੱਚ ਗੁਜ਼ਾਰੀ ਕੰਗਾਰੂ ਟੀਮ, ਭਾਰਤ ਨੂੰ ਹਰਾਉਣ ਦੀ ਹੋ ਰਹੀ ਹੈ ਜ਼ੋਰਦਾਰ ਤਿਆਰੀ
ਗੋਪੀਚੰਦ ਨੇ ਆਪਣੀ ਨਵੀਂ ਕਿਤਾਬ 'ਡ੍ਰੀਮਸ ਆਫ਼ ਏ ਬਿਲੀਅਨ: ਇੰਡੀਆ ਐਂਡ ਦਿ ਉਲੰਪਿਕ ਗੇਮਸ' ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਤੇ ਇਸ ਕਿਤਾਬ ਵਿੱਚ ਉਨ੍ਹਾਂ ਨੇ ਹਰ ਇੱਕ ਪੱਖ ਦੀ ਗੱਲ ਕੀਤੀ ਹੈ। ਸਾਬਕਾ ਆਲ ਇੰਗਲੈਂਡ ਚੈਂਪੀਅਨ ਤੇ ਰਾਸ਼ਟਰੀ ਮੁੱਖ ਕੋਚ ਗੋਪੀਚੰਦ ਨੇ ਇਸ ਵਿੱਚ ਮੁਸ਼ਕਲ ਦੌਰ ਦਾ ਵੀ ਜ਼ਿਕਰ ਕੀਤਾ ਹੈ।
ਗੋਪੀਚੰਦ ਦੀ ਕਿਤਾਬ ਵਿੱਚ ਖ਼ੁਲਾਸਾ ਕੀਤਾ ਹੈ ਕਿ ਸਾਇਨਾ ਨੇ 2014 ਵਿਸ਼ਵ ਚੈਂਪੀਅਨਸ਼ਿਪ ਦੇ ਬਾਅਦ ਬੈਂਗਲੁਰੂ ਵਿੱਚ ਪਾਦੂਕੋਣ ਦੀ ਅਕੈਡਮੀ ਨਾਲ ਜੁੜਣ ਦਾ ਫੈਸਲਾ ਲਿਆ ਤਾਂ ਉਹ ਕਾਫ਼ੀ ਨਿਰਾਸ਼ ਵੀ ਹੋਏ ਸਨ। ਇਸ ਤੋਂ ਬਾਅਦ ਗੋਪੀਚੰਦ ਨੇ ਖ਼ੁਲਾਸਾ ਕੀਤਾ,"ਇਹ ਕੁਝ ਇਸ ਤਰ੍ਹਾ ਦਾ ਪਲ ਸੀ, ਜਿਵੇਂ ਮੇਰੇ ਤੋਂ ਕੋਈ ਮੇਰਾ ਦੂਰ ਹੋ ਗਿਆ ਹੋਵੇ।
ਹੋਰ ਪੜ੍ਹੋ: ਸੇਰੇਨਾ ਵਿਲਿਅਮਸ ਨੇ ਜਿੱਤਿਆ ASB ਕਲਾਸਿਕ ਦਾ ਖਿਤਾਬ
ਪਹਿਲਾ ਮੈਂ ਸਾਇਨਾ ਤੋਂ ਨਾਹ ਦਾ ਕਾਰਨ ਜਾਨਣ ਲਈ ਮਿੰਨਤਾਂ ਕੀਤੀਆਂ। ਪਰ ਉਦੋਂ ਤੱਕ ਉਹ ਕਿਸੇ ਹੋਰ ਦੇ ਪ੍ਰਭਾਵ ਵਿੱਚ ਆ ਗਈ ਸੀ ਤੇ ਆਪਣਾ ਮਨ ਬਣਾ ਚੁੱਕੀ ਸੀ। ਮੈਂ ਉਸ ਨੂੰ ਰੋਕ ਕੇ ਉਸ ਤੋਂ ਉਸ ਦੀ ਤੱਰਕੀ ਨਹੀਂ ਰੋਕਣਾ ਚਾਹੁੰਦਾ ਸੀ।"