ਚੰਡੀਗੜ੍ਹ: ਅਕਸਰ ਹੀ ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਹੈ। ਫਿਰ ਚਾਹੇ ਉਹ ਫੋਟੋ ਉਸ ਦੀ ਸ਼ੂਟਿੰਗ ਦੀ ਹੋਵੇ, ਯਾਤਰਾ ਜਾਂ ਆਉਣ ਵਾਲੀ ਫਿਲਮ ਦੀ ਹੋਵੇ, ਉਹ ਆਪਣੇ ਫੈਨਸ ਦਾ ਨਾਲ ਕੁਝ ਵੀ ਸ਼ੇਅਰ ਕਰਨ ਤੋਂ ਪਰਹੇਜ਼ ਨਹੀਂ ਕਰਦੀ। ਇਸ ਵਾਰ ਫਿਰ ਨਿਮਰਤ ਨੇ ਆਪਣੇ ਚਾਹੁੰਣ ਵਾਲਿਆਂ ਲਈ ਇੱਕ ਇਸੇ ਤਰ੍ਹਾਂ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ ਉਹ ਆਪਣੇ ਸਟਾਰ ਦਿਲਜੀਤ ਦੋਸਾਂਝ ਨਾਲ ਆਪਣੀ ਆਉਣ ਵਾਲੀ ਫਿਲਮ 'ਜੋੜੀ' ਦੀ ਇੱਕ ਝਲਕ ਸਾਂਝੀ ਕਰ ਰਹੀ ਹੈ।
- " class="align-text-top noRightClick twitterSection" data="
">
ਖਹਿਰਾ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਦੇ ਸਨੀਕ-ਪੀਕ 'ਚ ਸਿੰਗਰ ਦਿਲਜੀਤ ਦੋਸਾਂਝ (Diljit Dosanjh) ਚੈਕ ਸ਼ਰਟ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦਿਲਜੀਤ ਨੇ ਚਿੱਟੀ ਪੱਗ ਨਾਲ ਆਪਣੇ ਲੁੱਕ ਨੂੰ ਕੰਪਲਿਟ ਕੀਤਾ ਹੈ। ਨਿਮਰਤ ਉਸ ਦੇ ਨਾਲ ਹੀ ਪਿੱਛੇ ਹੱਟ ਕੇ ਬੈਠੀ ਦਿਖਾਈ ਦੇ ਰਹੀ ਹੈ। ਇਸ ਤਸਵੀਰ 'ਚ ਨਿਮਰਤ ਲਾਲ ਤੇ ਹਰੇ ਰੰਗ ਦੇ ਪੰਜਾਬੀ ਸੂਟ ਵਿੱਚ ਦਿਖਾਈ ਦੇ ਰਹੀ ਹੈ।
ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਨਿਮਰਤ ਨੇ ਆਪਣੇ ਅਤੇ ਦਿਲਜੀਤ ਦੇ ਹਾਲ ਹੀ 'ਚ ਰਿਲੀਜ਼ ਹੋਏ ਗਾਣੇ 'What ve' ਦੀ ਲਾਈਨ ਵੀ ਲਿਖੀ ਹੈ। ਜਿਵੇਂ ਹੀ ਉਸ ਨੇ ਇਹ ਪੋਸਟ ਸ਼ੇਅਰ ਕੀਤੀ ਉਸਦੇ ਕਈ ਪ੍ਰਸ਼ੰਸਕਾਂ ਨੇ ਕਈ ਤਰ੍ਹਾਂ ਨਾਲ ਕਮੈਂਟ ਕੀਤੇ ਹਨ। ਫੈਨਸ ਨੇ ਦੱਸਿਆ ਕਿ ਉਹ ਦੋਵਾਂ ਦੇ ਇਸ ਪ੍ਰੋਜੈਕਟ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹਨ। ਕਈਆਂ ਨੇ ਇਹ ਵੀ ਕਿਹਾ ਕਿ ਦੋਵੇਂ ਬਹੁਤ ਹੀ ਪਿਆਰੇ ਲੱਗ ਰਹੇ ਹਨ।
ਇਸ ਫੋਟੋ ਵਿੱਚ ਸਭ ਤੋਂ ਪਹਿਲਾਂ, ਦੋਵੇਂ ਸਟੇਜ 'ਤੇ ਖੜ੍ਹੇ ਨਜ਼ਰ ਆਏ ਸੀ, ਜੋ ਇਨ੍ਹਾਂ ਦੀ ਇਸੇ ਫਿਲਮ ਦੀ ਇੱਕ ਝਲਕ ਸੀ। ਹਾਲਾਂਕਿ, ਨਿਰਦੇਸ਼ਕ ਅੰਬਰਦੀਪ ਸਿੰਘ ਨੇ ਹਾਲ ਹੀ ਵਿੱਚ ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਅਪਡੇਟ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਚੋਂ ਇੱਕ ਜੋੜੀ ਵੀ ਹੈ। ਇਹ ਫਿਲਮ ਜੂਨ 2022 ਵਿੱਚ ਰਿਲੀਜ਼ ਹੋਣ ਵਾਲੀ ਹੈ।
ਇਹ ਵੀ ਪੜ੍ਹੋ: Year Ender 2021: ਸਲਮਾਨ-ਰਣਵੀਰ ਨੂੰ ਪਛਾੜ ਅਕਸ਼ੈ ਬਣੇ BOX OFFICE ’ਤੇ ਕਮਾਈ ਦੇ 'BOSS'