ETV Bharat / sitara

'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਸੋਨੂੰ ਸੂਦ ਨੇ ਕੀਤਾ ਖੁਲਾਸਾ, ਦੱਸਿਆ ਕਿਉਂ ਕੀਤੀ ਸੀ ਮਜ਼ਦੂਰਾਂ ਦੀ ਮਦਦ - ਮਸ਼ਹੂਰ ਕਾਮੇਡੀ ਸ਼ੋਅ

'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਐਪੀਸੋਡ 'ਚ ਅਸਲ ਜਿੰਦਗੀ 'ਚ ਮਜਦੂਰਾਂ ਲਈ ਮਸੀਹਾ ਬਣੇ ਅਦਾਕਾਰ ਸੋਨੂੰ ਸੂਦ ਮਹਿਮਾਨ ਵਜੋਂ ਪਹੁੰਚੇ। ਇਸ ਦੌਰਾਨ ਉਹ ਲੋਕਾਂ ਦਾ ਪਿਆਰ ਅਤੇ ਸਤਿਕਾਰ ਦੇਖ ਕੇ ਭਾਵੁਕ ਵੀ ਹੋ ਗਏ। ਇਸ ਦੇ ਨਾਲ ਹੀ ਹਰ ਕੋਈ ਸੋਨੂੰ ਸੂਦ ਦੀ ਇਸ ਦਰਿਆਦਿਲੀ ਦੀ ਪ੍ਰਸ਼ੰਸਾ ਕਰ ਰਿਹਾ ਹੈ।

'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਸੋਨੂੰ ਸੂਦ ਨੇ ਕੀਤਾ ਖੁਲਾਸਾ, ਦੱਸਿਆ ਕਿਉਂ ਕੀਤੀ ਸੀ ਮਜ਼ਦੂਰ ਦੀ ਮਦਦ

author img

By

Published : Aug 3, 2020, 11:27 AM IST

ਨਵੀਂ ਦਿੱਲੀ: ਲੌਕਡਾਊਨ ਤੋਂ ਬਾਅਦ ਇੱਕ ਵਾਰ ਮੁੜ ਕਪਿਲ ਸ਼ਰਮਾ ਆਪਣੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦਾ ਨਵਾਂ ਐਪੀਸੋਡ ਪ੍ਰਸ਼ੰਸਕਾਂ ਲਈ ਲੈ ਕੇ ਆਏ ਹਨ। 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਐਪੀਸੋਡ 'ਚ ਅਸਲ ਜਿੰਦਗੀ 'ਚ ਮਜਦੂਰਾਂ ਲਈ ਮਸੀਹਾ ਬਣੇ ਅਦਾਕਾਰ ਸੋਨੂੰ ਸੂਦ ਮਹਿਮਾਨ ਵਜੋਂ ਪਹੁੰਚੇ। ਇਸ ਦੌਰਾਨ ਅਦਾਕਾਰ ਨੇ ਕੋਰੋਨਾ ਵਾਇਰਸ ਦੇ ਸਮੇਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਲੈ ਜਾਣ ਦੀ ਯਾਤਰਾ ਬਾਰੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ।

ਸੋਨੂੰ ਸੂਦ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ। ਸੋਨੂੰ ਸੂਦ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ? ਉਨ੍ਹਾਂ ਨੇ ਕਿਹਾ ਕਿ ਕਿਰਪਾ ਕਰਕੇ ਸਾਡੇ ਲਈ 10 ਦਿਨਾਂ ਦਾ ਭੋਜਨ ਪੈਕ ਕਰਵਾ ਦਿਓ, ਅਸੀਂ ਪੈਦਲ ਤੁਰ ਕੇ ਕਰਨਾਟਕ ਆਪਣੇ ਘਰ ਵਾਪਸ ਜਾ ਰਹੇ ਹਾਂ। ਮੈਂ ਦੇਖਿਆ ਕਿ ਉਨ੍ਹਾਂ ਦੇ ਬੱਚੇ ਬਹੁਤ ਛੋਟੇ ਸਨ। ਕੁਝ ਤਾਂ ਇੱਕ ਮਹੀਨੇ ਤੋਂ ਘੱਟ ਉਮਰ ਦੇ ਸਨ।" ਮੈਂ ਉਨ੍ਹਾਂ ਨੂੰ ਪੁੱਛਿਆ "ਤੁਸੀਂ ਇਨ੍ਹਾਂ ਬੱਚਿਆਂ ਨੂੰ ਕਿਵੇਂ ਲੈ ਜਾ ਰਹੇ ਹੋ ਤਾਂ ਉਨ੍ਹਾਂ ਕਿਹਾ ਕਿ ਉਹ 8 ਤੋਂ 10 ਦਿਨਾਂ ਵਿੱਚ ਘਰ ਪਹੁੰਚ ਜਾਣਗੇ, ਤੁਸੀਂ ਸਾਡੇ ਖਾਣੇ ਦਾ ਪ੍ਰਬੰਧ ਕਰ ਦਿਓ। ਮੈਂ ਕਿਹਾ ਤੁਸੀਂ ਮੈਨੂੰ ਦੋ ਦਿਨ ਦਾ ਸਮਾਂ ਦਿਓ ਅਤੇ ਮੈਂ ਕੁਝ ਜ਼ਰੂਰੀ ਇਜ਼ਾਜਤ ਲੈਣ ਤੋਂ ਬਾਅਦ ਵੇਖਦਾ ਹਾਂ ਕੀ ਕਿਵੇਂ ਪ੍ਰਬੰਧ ਕਰ ਸਕਦਾ ਹਾਂ।"

ਸੋਨੂੰ ਸੂਦ ਨੇ ਅੱਗੇ ਕਿਹਾ, "ਉਸ ਤੋਂ ਬਾਅਦ ਅਸੀਂ ਪਹਿਲੀ ਵਾਰ 350 ਲੋਕਾਂ ਨੂੰ ਕਰਨਾਟਕ ਲੈ ਜਾਣ ਲਈ 10 ਬੱਸਾਂ ਦਾ ਪ੍ਰਬੰਧ ਕੀਤਾ। ਅਸੀਂ ਕਦੇ ਨਹੀਂ ਸਿੱਖਿਆ ਸੀ, ਸ਼ਾਇਦ ਰੱਬ ਨੇ ਸਾਨੂੰ ਇਸ ਕੰਮ ਲਈ ਚੁਣਿਆ ਸੀ।" ਦੱਸ ਦੇਈਏ ਕਿ 'ਦਿ ਕਪਿਲ ਸ਼ਰਮਾ ਸ਼ੋਅ' 'ਚ ਸੋਨੂੰ ਸੂਦ ਨੇ ਬਹੁਤ ਮਜ਼ੇ ਕੀਤੇ। ਇਸ ਦੌਰਾਨ ਉਹ ਲੋਕਾਂ ਦਾ ਪਿਆਰ ਅਤੇ ਸਤਿਕਾਰ ਦੇਖ ਕੇ ਭਾਵੁਕ ਵੀ ਹੋ ਗਏ। ਇਸ ਦੇ ਨਾਲ ਹੀ ਹਰ ਕੋਈ ਸੋਨੂੰ ਸੂਦ ਦੀ ਇਸ ਦਰਿਆਦਿਲੀ ਦੀ ਪ੍ਰਸ਼ੰਸਾ ਕਰ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.