ETV Bharat / sitara

'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ' ਨੂੰ ਮਿਲੀ ਨਵੀਂ ਰਿਲੀਜ਼ ਮਿਤੀ

author img

By

Published : Jan 30, 2022, 3:29 PM IST

ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਫਿਲਮ 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ' ਨੂੰ ਨਵੀਂ ਰਿਲੀਜ਼ ਮਿਤੀ ਮਿਲ ਗਈ ਹੈ।

'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ' ਨੂੰ ਮਿਲੀ ਨਵੀਂ ਰਿਲੀਜ਼ ਮਿਤੀ
'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ' ਨੂੰ ਮਿਲੀ ਨਵੀਂ ਰਿਲੀਜ਼ ਮਿਤੀ

ਨਵੀਂ ਦਿੱਲੀ: ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਫਿਲਮ 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ' ਨੂੰ ਨਵੀਂ ਰਿਲੀਜ਼ ਮਿਤੀ ਮਿਲ ਗਈ ਹੈ।

ਪੰਜਾਬੀ ਸਟਾਰ ਸੋਨਮ ਬਾਜਵਾ ਅਤੇ ਅਭਿਨੇਤਾ ਅਤੇ ਗਾਇਕ ਗੁਰਨਾਮ ਭੁੱਲਰ ਦੀ ਫਿਲਮ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ' ਦੇ ਨਿਰਮਾਤਾਵਾਂ ਨੇ ਬਹੁਤ ਹੀ ਉਡੀਕੀ ਜਾ ਰਹੀ ਫਿਲਮ ਦੀ ਨਵੀਂ ਰਿਲੀਜ਼ ਮਿਤੀ ਤੈਅ ਕਰ ਦਿੱਤੀ ਹੈ।

ਇਹ ਫਿਲਮ 4 ਮਾਰਚ 2022 ਨੂੰ ਵੱਡੇ ਪਰਦੇ 'ਤੇ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਫਿਲਮ 25 ਫ਼ਰਵਰੀ ਨੂੰ ਰਿਲੀਜ਼ ਹੋਣੀ ਸੀ।

ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸੋਨਮ ਨੇ ਫਿਲਮ ਦਾ ਨਵਾਂ ਪੋਸਟਰ ਅਤੇ ਰਿਲੀਜ਼ ਡੇਟ ਸ਼ੇਅਰ ਕੀਤੀ। ਨਾਲ ਹੀ ਸੋਨਮ ਬਾਜਵਾ ਨੇ ਕੈਪਸ਼ਨ ਲਿਖਿਆ ਹੈ ਕਿ ' ਗੁਰਨਾਮ ਮੈਂ ਤਾਂ ਪਹਿਲਾਂ ਹੀ ਕਹਿਤਾ ਸੀ ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ, ਬਾਕੀ 4 ਮਾਰਚ ਨੂੰ ਤੁਸੀਂ ਸਾਰੇ ਥਿਏਟਰ ਵਿੱਚ ਆ ਕੇ ਦੇਖ ਲਉ।

ਜ਼ਿਕਰਯੋਗ ਹੈ ਕਿ ਸੋਨਮ ਬਾਜਵਾ ਪੰਜਾਬੀ ਅਦਾਕਾਰ ਹੈ। ਜਿਸਨੇ ਪੰਜਾਬੀ ਤਾਮਿਲ ਅਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਗੁਰਨਾਮ ਭੁੱਲਰ ਪੰਜਾਬੀ ਦੇ ਗਾਇਕ ਅਤੇ ਅਦਾਕਾਰ ਹਨ ਉਹਨਾਂ ਨੇ ਫ਼ਿਲਮ ਸੁਰਖੀ ਬਿੰਦੀ, ਗੁੱਡੀਆਂ ਪਟੋਲੇ ਅਤੇ ਕਈ ਮਸ਼ਹੂਰ ਗੀਤ ਵੀ ਗਾਏ ਹਨ।

ਇਹ ਵੀ ਪੜ੍ਹੋ:Canada Protest: ਪੀਐਮ ਟਰੂਡੋ ਪਰਿਵਾਰ ਸਣੇ ਸੀਕ੍ਰੇਟ ਥਾਂ 'ਤੇ ਸ਼ਿਫ਼ਟ

ETV Bharat Logo

Copyright © 2024 Ushodaya Enterprises Pvt. Ltd., All Rights Reserved.