ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਦੱਖਣੀ ਅਫਰੀਕਾ ਦੇ ਖਿਲਾਫ ਡਰਬਨ 'ਚ ਖੇਡੇ ਜਾ ਰਹੇ ਪਹਿਲੇ ਟੀ-20 ਮੈਚ 'ਚ ਸੈਂਕੜਾ ਲਗਾਇਆ ਹੈ। ਸੰਜੂ ਨੇ 47 ਗੇਂਦਾਂ 'ਚ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਸੈਂਕੜੇ ਵਾਲੀ ਪਾਰੀ ਦੌਰਾਨ ਉਨ੍ਹਾਂ ਦੇ ਬੱਲੇ ਤੋਂ 7 ਚੌਕੇ ਅਤੇ 9 ਛੱਕੇ ਲੱਗੇ। ਇਸ ਮੈਚ 'ਚ ਉਨ੍ਹਾਂ ਨੇ 50 ਗੇਂਦਾਂ 'ਚ 10 ਛੱਕਿਆਂ ਅਤੇ 7 ਚੌਕਿਆਂ ਦੀ ਮਦਦ ਨਾਲ 107 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਦੌਰਾਨ ਸੰਜੂ ਨੇ ਅਫਰੀਕੀ ਗੇਂਦਬਾਜ਼ਾਂ ਨੂੰ ਹਰਾ ਕੇ ਟੀਮ ਇੰਡੀਆ ਦੇ ਸਕੋਰ ਨੂੰ 200 ਤੋਂ ਪਾਰ ਲਿਜਾਣ 'ਚ ਅਹਿਮ ਯੋਗਦਾਨ ਪਾਇਆ।
💯 for Sanju Samson - his second T20I hundred! 🙌 🙌
— BCCI (@BCCI) November 8, 2024
A 47-ball ton! 🔥 🔥
Back to back T20I tons for Sanju Samson 👌 👌
Live ▶️ https://t.co/0OuHPYbn9U#TeamIndia | #SAvIND pic.twitter.com/vP5EhJAyVL
ਸੰਜੂ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼
ਇਸ ਨਾਲ ਸੰਜੂ ਸੈਮਸਨ ਨੇ ਇਤਿਹਾਸ ਰਚ ਦਿੱਤਾ ਹੈ। ਉਹ ਲਗਾਤਾਰ ਦੋ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਬੰਗਲਾਦੇਸ਼ ਦੇ ਖਿਲਾਫ ਤੀਜੇ ਟੀ-20 ਮੈਚ 'ਚ ਸੈਂਕੜਾ ਲਗਾਇਆ। ਇਹ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਟੀ-20 ਸੈਂਕੜਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਆਪਣੇ ਅਗਲੇ ਮੈਚ 'ਚ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਸੰਜੂ ਨੇ ਦੋ ਅੰਤਰਰਾਸ਼ਟਰੀ ਟੀ-20 ਮੈਚਾਂ 'ਚ ਸੈਂਕੜੇ ਲਗਾ ਕੇ ਇਤਿਹਾਸ ਦੇ ਪੰਨਿਆਂ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ।
Sanju Chetta is on fire! 🔥💥
— JioCinema (@JioCinema) November 8, 2024
Watch the 1st #SAvIND T20I LIVE on #JioCinema, #Sports18, and #ColorsCineplex! 👈#TeamIndia #JioCinemaSports #SanjuSamson pic.twitter.com/kTeX4Wf6AQ
ਬੰਗਲਾਦੇਸ਼ ਖਿਲਾਫ ਲਗਾਇਆ ਸੀ ਪਹਿਲਾ ਅੰਤਰਰਾਸ਼ਟਰੀ ਸੈਂਕੜਾ
ਸੰਜੂ ਸੈਮਨਜ਼ ਨੇ 12 ਅਕਤੂਬਰ ਨੂੰ ਆਪਣਾ ਪਹਿਲਾ ਅੰਤਰਰਾਸ਼ਟਰੀ ਟੀ-20 ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਬੰਗਲਾਦੇਸ਼ ਦੇ ਖਿਲਾਫ ਆਪਣਾ ਪਹਿਲਾ ਸੈਂਕੜਾ ਲਗਾਇਆ ਸੀ। ਇਸ ਮੈਚ 'ਚ ਸੰਜੂ ਨੇ ਲਗਾਤਾਰ 5 ਛੱਕੇ ਵੀ ਲਗਾਏ ਸੀ। ਉਨ੍ਹਾਂ ਨੇ 47 ਗੇਂਦਾਂ 'ਤੇ 111 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੌਰਾਨ 11 ਚੌਕੇ ਅਤੇ 8 ਛੱਕੇ ਲੱਗਾਏ ਸਨ।
Tiger hain tu Sanju Tiger… Score, Score, Score! 🔥
— JioCinema (@JioCinema) November 8, 2024
Sanju Samson smashed 5️⃣0️⃣ in no time! Watch the 1st #SAvIND T20I LIVE on #JioCinema, #Sports18, and #ColorsCineplex! 👈#TeamIndia #JioCinemaSports pic.twitter.com/RTIvckGRsc
ਭਾਰਤ ਨੇ ਦੱਖਣੀ ਅਫਰੀਕਾ ਨੂੰ 203 ਦੌੜਾਂ ਦਾ ਟੀਚਾ ਦਿੱਤਾ
ਇਸ ਮੈਚ ਵਿੱਚ ਭਾਰਤੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਆਈ ਸੀ। ਸੰਜੂ ਨੇ 107 ਦੌੜਾਂ ਦੀ ਪਾਰੀ ਖੇਡੀ। ਜਦਕਿ ਸੂਰਿਆਕੁਮਾਰ ਯਾਦਵ ਨੇ 21 ਦੌੜਾਂ ਅਤੇ ਤਿਲਕ ਵਰਮਾ ਨੇ 33 ਦੌੜਾਂ ਦਾ ਯੋਗਦਾਨ ਪਾਇਆ। ਰਿੰਕੂ ਸਿੰਘ ਨੇ 11 ਦੌੜਾਂ ਬਣਾਈਆਂ। ਭਾਰਤੀ ਟੀਮ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 202 ਦੌੜਾਂ ਬਣਾਈਆਂ ਸਨ। ਜਿਸ ਨੂੰ ਦੱਖਣੀ ਅਫਰੀਕਾ ਦੀ ਟੀਮ ਬਣਾ ਨਹੀਂ ਸਕੀ।
𝒀𝒆𝒉 𝑺𝒂𝒏𝒋𝒖 𝒌𝒂 𝒔𝒕𝒚𝒍𝒆 𝒉𝒂𝒊 😎
— JioCinema (@JioCinema) November 8, 2024
Watch the 1st #SAvIND T20I LIVE on #JioCinema, #Sports18, and #ColorsCineplex! 👈#TeamIndia #JioCinemaSports #SanjuSamson pic.twitter.com/yfyze8Me9s
ਭਾਰਤ ਅਤੇ ਦੱਖਣੀ ਅਫਰੀਕਾ ਦੀ ਪਲੇਇੰਗ-11
ਭਾਰਤ - ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਰਵੀ ਬਿਸ਼ਨੋਈ, ਅਵੇਸ਼ ਖਾਨ, ਵਰੁਣ ਚੱਕਰਵਰਤੀ।
Keeping calm when on the ropes! 🥶
— JioCinema (@JioCinema) November 8, 2024
Tristan Stubbs takes the catch to end Sanju Samson's run spree! 👊
Watch the 1st #SAvIND T20I LIVE on #JioCinema, #Sports18, and #ColorsCineplex! 👈#TeamIndia #JioCinemaSports pic.twitter.com/otr2qfGqRd
ਦੱਖਣੀ ਅਫਰੀਕਾ - ਏਡਨ ਮਾਰਕਰਮ (ਕਪਤਾਨ), ਰਿਆਨ ਰਿਕੈਲਟਨ (ਵਿਕਟਕੀਪਰ), ਟ੍ਰਿਸਟਨ ਸਟੱਬਸ, ਹੇਨਰਿਕ ਕਲਾਸਨ, ਡੇਵਿਡ ਮਿਲਰ, ਪੈਟ੍ਰਿਕ ਕਰੂਗਰ, ਮਾਰਕੋ ਜੈਨਸੇਨ, ਐਂਡੀਲੇ ਸਿਮਲੇਨ, ਗੇਰਾਲਡ ਕੋਏਟਜ਼ੀ, ਕੇਸ਼ਵ ਮਹਾਰਾਜ, ਨਕਾਬਯੋਮਜੀ ਪੀਟਰ।