ਮੁੰਬਈ: ਅਦਾਕਾਰ ਰਵੀ ਦੂਬੇ ਦਾ ਮੰਨਣਾ ਹੈ ਕਿ ਟੈਲੀਵੀਜ਼ਨ ਸਟਾਰ ਨੂੰ ਬਾਲੀਵੁੱਡ ਇੰਡਸਟਰੀ ਵਿੱਚ ਜਗ੍ਹਾ ਬਣਉਣਾ ਸੋਖਾ ਨਹੀਂ ਹੈ। ਰਵੀ ਦੂਬੇ ਨੇ ਕਿਹਾ ਕਿ ਕਿਸੇ ਵੀ ਟੈਲੀਵੀਜ਼ਨ ਅਦਾਕਾਰ ਨੂੰ ਬਾਲੀਵੁੱਡ ਇੰਡਸਟਰੀ ਵਿੱਚ ਜਗ੍ਹਾ ਬਣਾਉਣਾ, ਵੱਡਾ ਨਾਂਅ ਕਮਾਉਣਾ ਆਸਾਨ ਨਹੀਂ ਹੈ।
ਰਵੀ ਦੂਬੇ ਦਾ ਕਹਿਣਾ ਹੈ ਕਿ ਮੰਨੋਰਜਨ ਇੰਡਸਟਰੀ ਨੂੰ ਮੁਰੰਮਤ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀ ਜੋ ਕੁਝ ਵੀ ਹਾਂ ਉਹ ਮਨੋਰੰਜਨ ਇੰਡਸਟਰੀ ਦੀ ਬਦੋਲਤ ਹਾਂ। ਇਹ ਇੱਕ ਮਹਾਨ ਇੰਡਸਟਰੀ ਹੈ ਪਰ ਇਸ ਸਿਸਟਮ ਨੂੰ ਹੁਣ ਮੁਰੰਮਤ ਦੀ ਲੋੜ ਹੈ। ਇੱਕ ਸਮੇਂ ਵਿੱਚ ਅਸੀਂ ਸਾਰੇ ਇੱਕੋ ਤਰ੍ਹਾਂ ਸ਼ੁਰੂਆਤ ਕਰਦੇ ਹਾਂ ਤੇ ਫਿਰ ਅੰਤ ਤੱਕ ਪਹੁੰਚਦੇ ਹਾਂ। ਹੁਣ ਬਦਲਾਅ ਲਿਆਉਣ ਦਾ ਸਮਾਂ ਹੈ। ਰਵੀ ਦੂਬੇ ਨੇ ਹਾਲ ਹੀ ਵਿੱਚ ਅੰਕੜੇ ਸਿਰਲੇਖ ਦੀ ਇੱਕ ਕਵਿਤਾ ਲਿੱਖੀ ਹੈ ਇਹ ਕਵਿਤਾ ਬਾਕਸ ਆਫਿਸ ਨੰਬਰਾਂ ਨੂੰ ਲੈ ਕੇ ਇੰਡਸਟਰੀ ਦੇ ਜਨੂੰਨ ਉੱਤੇ ਇੱਕ ਟਿੱਪਣੀ ਦੀ ਤਰ੍ਹਾਂ ਹੈ।
ਇਹ ਵੀ ਪੜ੍ਹੋ:ਸੁਸ਼ਾਂਤ ਮਾਮਲੇ ਦੀ ਜਾਂਚ ਕਰ ਰਹੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਮੁੰਬਈ 'ਚ ਕੀਤਾ ਜ਼ਬਰਦਸਤੀ ਕੁਆਰੰਟੀਨ