ਨਵੀਂ ਦਿੱਲੀ: ਬਿਗ ਬਾਸ-14 ਦੇ ਸ਼ੁਰੂਆਤ 'ਚ ਹੀ ਰੋਮਾਂਸ ਦਾ ਤੜਕਾ ਲੱਗਣਾ ਸ਼ੁਰੂ ਹੋ ਗਿਆ ਹੈ। ਇਸ ਤੜਕੇ ਨੂੰ ਹੋਰ ਮਜ਼ੇਦਾਰ ਬਣਾਉਂਦੇ ਹਨ ਸ਼ੋਅ ਦੇ ਹੋਸਟ ਸਲਮਾਨ ਖਾਨ। ਹਾਲ ਹੀ ਗਾਇਕ ਰਾਹੁਲ ਵੈਦ ਵੱਲੋਂ ਆਪਣੀ ਦੋਸਤ "ਪਿਆਰ ਕਾ ਦਰਦ ਹੈ" ਸ਼ੋਅ ਦੀ ਅਦਾਕਾਰਾ ਦਿਸ਼ਾ ਪਰਮਾਰ ਨੂੰ ਨੈਸ਼ਨਲ ਟੀਵੀ 'ਤੇ ਵਿਆਹ ਲਈ ਪ੍ਰਪੋਜ਼ ਕੀਤਾ। ਹੁਣ ਉਹ ਅਦਾਕਾਰਾ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ।
"ਕੀ ਆਇਆ ਜਵਾਬ"
ਰਾਹੁਲ ਨੇ ਦਿਸ਼ਾ ਨੂੰ 11 ਨਵੰਬਰ ਨੂੰ ਪ੍ਰਪੋਜ਼ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਜਵਾਬ ਦੇ ਇੰਤਜ਼ਾਰ 'ਚ ਹਨ। ਜਦੋਂ ਰਾਹੁਲ ਨੇ ਭਾਈਜਾਨ ਨੂੰ ਪੁੱਛਿਆ ਤਾਂ ਉਹ ਮਜ਼ਾਕ ਕਰਦੇ ਦਿੱਖੇ। ਉਨ੍ਹਾਂ ਕਿਹਾ ਕਿ ਦਿਸ਼ਾ ਤਾਂ ਆਪਣੇ ਬਾਏਫ੍ਰੇਂਡ ਨਾਲ ਥਾਈਲੈਂਡ ਘੁੰਮਣ ਗਈ ਹੋਈ ਹੈ। ਜਿਸ ਤੋਂ ਬਾਅਦ ਸਾਰੇ ਕੰਟੈਸਟੇਂਟ ਹੱਸਣ ਲੱਗ ਗਏ।