ਚੰਡੀਗੜ੍ਹ: ਪੰਜਾਬੀ ਗਾਇਕ ਗੀਤਾ ਜ਼ੈਲਦਾਰ (Punjabi singer Geeta Zaildar) ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਗੀਤ ਜੈ਼ਲਦਾਰ ਦਾ ਜਨਮ 11 ਅਕਤੂਬਰ 1978 ਨੂੰ ਜਲੰਧਰ (Jalandhar) ਵਿਖੇ ਹੋਇਆ ਸੀ। ਪੰਜਾਬੀ ਇੰਡਸਟਰੀ (Punjabi Industry) ਨੂੰ ਗੀਤਾ ਜ਼ੈਲਦਾਰ (Geeta Zaildar) ਨੇ ਬਹੁਤ ਹੀ ਹਿੱਟ ਗਾਣੇ ਦਿੱਤੇ ਜਿਨ੍ਹਾਂ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ। ਨਾਲ ਹੀ ਗੀਤਾ ਜ਼ੈਲਦਾਰ ਆਪਣੀ ਗਾਇਕੀ ਦਾ ਜਾਦੂ ਅੱਜ ਵੀ ਆਪਣੇ ਫੈਨਜ਼ ਦੇ ਦਿਲਾਂ ’ਤੇ ਚਲਾ ਰਹੇ ਹਨ।
ਗੀਤਾ ਜ਼ੈਲਦਾਰ ਨੇ ਆਪਣਾ ਪਹਿਲਾ ਐਲਬਮ ਦਿਲ ਦੀ ਰਾਣੀ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਚ ਸ਼ੁਰੂਆਤ ਕੀਤੀ ਸੀ। ਜਿਸਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਗੀਤਾ ਜ਼ੈਲਦਾਰ ਨੇ 2012 ਚ ਫਿਲਮ ਪਿੰਕੀ ਮੋਗੇ ਵਾਲੀ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ’ਚ ਬਤੌਰ ਅਦਾਕਾਰ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਫਿਲਮਾਂ ਚ ਦੇਖਿਆ ਜਾ ਚੁੱਕਿਆ ਹੈ।
ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਸੁਪਰਹਿੱਟ ਪੰਜਾਬੀ ਗੀਤਾਂ (Punjab Songs) ’ਚ ‘ਹਾਟ ਬੀਟ’, ‘ਪਲਾਟ’, ‘ਮੰਜੀ’, ‘ਚੱਕ ਚੱਕ ਕੇ’, ‘ਚਿੱਟੇ ਸੂਟ ਤੇ’, ਤੇ ‘ਸੰਗ ਮਾਰ ਗਈ’ ਆਦਿ ਗੀਤਾਂ ਤੋਂ ਇਲਾਵਾ ਅਜਿਹੇ ਬਹੁਤ ਸਾਰੇ ਗੀਤ ਹਨ ਜੋ ਕਿ ਸਰੋਤਿਆਂ ਦਾ ਅੱਜ ਵੀ ਖੂਬ ਮਨੋਰੰਜਨ ਕਰ ਰਹੇ ਹਨ।
ਇਹ ਵੀ ਪੜੋ: ਸਿੱਧੂ ਮੂਸੇਵਾਲਾ ਦੀ ਫਿਲਮ ਮੂਸਾ ਜੱਟ ਦੀ ਪਾਇਰੇਸੀ ਕਰਦੇ ਹੋਏ 3 ਮੁਲਜ਼ਮ ਗ੍ਰਿਫ਼ਤਾਰ