ਚੰਡੀਗੜ੍ਹ: ਗਾਇਕ ਪ੍ਰੇਮ ਢਿੱਲੋਂ ਦਾ ਨਵਾਂ ਗਾਣਾ ‘ਸ਼ਾਹ ਜੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਪ੍ਰੇਮ ਢਿੱਲੋਂ ਨੇ ਖੁਦ ਹੀ ਲਿਖੇ ਹਨ ਤੇ ਸ਼ੈਪੀ ਨੇ ਮਿਊਜ਼ਿਕ ਦਿੱਤਾ ਹੈ। ਗਾਣੇ ਦੀ ਵੀਡੀਓ ਸੁਖ ਸੰਗੇੜਾ ਤੇ 10+1 creations ਨੇ ਕੀਤੀ ਹੈ ਤੇ ਫੈਨਸ ਨੂੰ ਕਾਫ਼ੀ ਪਸੰਦ ਆ ਰਹੀ ਹੈ।
ਇਹ ਵੀ ਪੜੋ: ਜਨਮ ਦਿਨ ਮੁਬਾਰਕ The Great Khali
ਪ੍ਰੇਮ ਢਿੱਲੋਂ ਨੇ ਇਸ ਗਾਣੇ ਨੂੰ ਆਪਣੇ ਯੂ-ਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰੇਮ ਢਿੱਲੋਂ ਨੇ ਹੁਣ ਤਕ ਕਈ ਹਿੱਟ ਗਾਣੇ ਗਾਏ ਹਨ।
- " class="align-text-top noRightClick twitterSection" data="">
ਇਸ ਤੋਂ ਪਹਿਲਾਂ ਪ੍ਰੇਮ ਢਿੱਲੋਂ ਦੇ ਗੀਤ ਓਲਡ ਸਕੂਲ ਨੂੰ ਵੀ ਕਾਫ਼ੀ ਭਰਵਾਂ ਹੁਗਾਰਾਂ ਮਿਲਿਆ ਸੀ। ਪ੍ਰੇਮ ਢਿੱਲੋਂ ਨੇ ਇਹ ਗੀਤ ਸਿੱਧੂ ਮੂਸੇਵਾਲਾ ਨਾਲ ਗਾਇਆ ਸੀ। ਇਸ ਤੋਂ ਇਲਾਵਾ ਮਾਝਾ ਬਲੌਕ ਨੂੰ ਵੀ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ।