ਮੁੰਬਈ : " ਯੇ ਰਿਸ਼ਤਾ ਕੀ ਕਹਿਲਾਤਾ ਹੈ" ਤੋਂ ਮਸ਼ਹੂਰ ਅਦਾਕਾਰ ਕਰਨ ਮਹਿਰਾ 'ਤੇ ਉਸ ਦੀ ਪਤਨੀ, ਅਦਾਕਾਰਾ ਨਿਸ਼ਾ ਰਾਵਲ ਨੇ ਇੱਕ ਮਹਿਲਾ ਨਾਲ ਪ੍ਰੇਮ ਸੰਬੰਧ ਹੋਣ, ਉਸ ਦੇ ਗਹਿਣਿਆਂ ਨੂੰ ਲੈ ਜਾਣ ਤੇ ਉਸ ਨਾਲ ਕੁੱਟਮਾਰ ਤੇ ਘਰੇਲੂ ਹਿੰਸਾ ਦੇ ਦੋਸ਼ ਲਾਏ ਹਨ।
ਘਰੇਲੂ ਲੜਾਈ ਨੂੰ ਲੈ ਕੇ ਨਿਸ਼ਾ ਦੀ ਸ਼ਿਕਾਇਤ ਤੋਂ ਬਾਅਦ ਦੇਰ ਰਾਤ ਗ੍ਰਿਫਤਾਰੀ ਤੋਂ ਬਾਅਦ ਮੰਗਲਵਾਰ ਸਵੇਰੇ ਕਰਨ ਮਹਿਰਾ ਨੂੰ ਜ਼ਮਾਨਤ ਮਿਲੀ ਸੀ। ਨਿਸ਼ਾ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਪਤੀ ਦਾ ਕਿਸੇ ਹੋਰ ਨਾਲ ਪ੍ਰੇਮ ਸਬੰਧ ਸੀ। ਜਦੋਂ ਨਿਸ਼ਾ ਕੋਲੋਂ ਇਹ ਸਵਾਲ ਪੁੱਛਿਆ ਗਿਆ ਕਿ ਉਹ ਇਨ੍ਹੇ ਲੰਮੇਂ ਸਮੇਂ ਤੋਂ ਇਹ ਸਭ ਕਿਉਂ ਸਹਿਨ ਕਰ ਰਹੀ ਸੀ ਤਾਂ ਨਿਸ਼ਾ ਨੇ ਜਵਾਬ ਦਿੱਤਾ ਕਿ ਉਹ ਆਪਣੇ ਪਤੀ ਨਾਲ ਪਿਆਰ ਕਰਦੀ ਤੇ ਆਪਣਾ ਘਰ ਬਚਾਉਣਾ ਚਾਹੁੰਦੀ ਸੀ।
ਕੀ ਹੈ ਪੂਰਾ ਮਾਮਲਾ
ਪੁਲਿਸ ਨੇ ਅਭਿਨੇਤਾ ਦੀ ਪਤਨੀ ਨਿਸ਼ਾ ਦੇ ਬਿਆਨ ਦੇ ਅਧਾਰ ਤੇ ਆਈਪੀਸੀ ਦੀ ਧਾਰਾ 336,337,332,504,506 ਦੇ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਦੋਹਾਂ ਪਤੀ- ਪਤਨੀ ਵਿਚਾਲੇ ਕਿਸੇ ਵਿਵਾਦ ਕਾਰਨ ਤਣਾਅ ਚੱਲ ਰਿਹਾ ਸੀ, ਪਰ ਦੋਹਾਂ ਵਿਚਾਲੇ ਵਿਵਾਦ ਵੱਧ ਗਿਆ। ਇਸ ਤੋਂ ਬਾਅਦ ਅਦਾਕਾਰ ਨੇ ਆਪਣੀ ਪਤਨੀ ਦੀ ਕੁੱਟਮਾਰ ਕੀਤੀ। ਜਿਸ ਕਾਰਨ ਉਹ ਨਿਸ਼ਾ ਰਾਵਲ ਸੱਟ ਲੱਗ ਗਈ ਸੀ ਤੇ ਇਸ ਦੇ ਚਲਦੇ ਨਿਸ਼ਾ ਨੇ ਕਰਨ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।