ਮੁੰਬਈ: 'ਬਿੱਗ ਬੌਸ 13' ਦੇ ਕੰਨਟੈਸਟੈਂਟ ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਨੇ ਘਰ 'ਚ ਆਪਣੀ ਕੈਮਿਸਟਰੀ ਕਾਰਨ ਕਾਫ਼ੀ ਸੁਰਖੀਆਂ ਬਟੋਰੀਆ ਸਨ। ਕਈ ਲੋਕਾਂ ਨੇ ਇਹ ਮਹਿਸੂਸ ਕੀਤਾ ਸੀ ਕਿ ਇਹ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ।
ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮਾਹਿਰਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਦੱਸਿਆ ਕਿ ਪਾਰਸ ਅਤੇ ਉਹ ਸਿਰਫ਼ ਦੋਸਤ ਹਨ।
ਮਾਹਿਰਾ ਨੇ ਕਿਹਾ, 'ਦੋਸਤੀ ਵਿੱਚ ਸ਼ਾਂਤੀ ਹੈ ... ਪਾਰਸ ਅਤੇ ਮੈਂ ਸਿਰਫ ਦੋਸਤ ਹਾਂ। ਜੇ ਸਾਡੇ ਵਿਚਕਾਰ ਅਜਿਹਾ ਕੁਝ ਹੋਇਆ, ਮੈਂ ਉਸ ਨੂੰ ਸਵੈਯਮਵਰ ਪ੍ਰਦਰਸ਼ਨ ਕਰਨ ਦੀ ਕਦੇ ਆਗਿਆ ਨਹੀਂ ਦਿੰਦੀ। ਸਾਡੀ ਚੰਗੀ ਦੋਸਤੀ ਹੈ ਤੇ ਅਸੀਂ ਇੱਕ ਦੂਜੇ ਦੀ ਦੋਸਤੀ ਦਾ ਇੰਜ਼ਤ ਕਰਦੇ ਹਾਂ।
ਦੋਵੇਂ ਟੀਵੀ ਸਿਤਾਰਿਆਂ ਨਵੇਂ ਮਿਊਜ਼ਿਕ ਵੀਡੀਓ 'ਬਾਰਿਸ਼' ਵਿੱਚ ਨਜ਼ਰ ਆਉਣਗੇ। ਮਾਹਿਰਾ ਇਸ ਤੋਂ ਪਹਿਲਾਂ ਕਈ ਮਿਊਜ਼ਿਕ ਵੀਡੀਓ 'ਚ ਨਜ਼ਰ ਆ ਚੁੱਕੀ ਹੈ, ਜਿਸ ਵਿੱਚ ਜੱਸ ਮਾਣਕ ਵੱਲੋਂ ਗਾਇਆ ਗਿਆ 'ਲਹਿਗਾ' ਸੁਪਰਹਿੱਟ ਟਰੈਕ ਰਿਹਾ ਹੈ।
ਦੋਵੇਂ ਸਿਤਾਰਿਆਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਉੱਤੇ ਨਵੇਂ ਮਿਊਜ਼ਿਕ ਵੀਡੀਓ ਫ਼ੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ, ਜਿਸ ਨਾਲ ਪ੍ਰਸ਼ੰਸਕਾਂ ਨੂੰ ਉਤਸੁਕ ਕਰ ਦਿੱਤਾ ਹੈ।