ਚੰਡੀਗੜ੍ਹ: LIVA ਮਿਸ ਡੀਵਾ ਮਿਸ ਯੂਨੀਵਰਸ ਇੰਡੀਆ 2021 (LIVA Miss Diva Universe 2021) ਦਾ ਖਿਤਾਬ ਚੰਡੀਗੜ੍ਹ ਦੀ ਰਹਿਣ ਵਾਲੀ ਹਰਨਾਜ ਸੰਧੂ (Harnaaz Sandhu) ਨੇ ਆਪਣੇ ਨਾਂਅ ਕੀਤਾ ਹੈ। ਹੁਣ ਹਰਨਾਜ ਸੰਧੂ ਮਿਸ ਯੂਨੀਵਰਸ 2021 ’ਚ ਭਾਰਤ ਦੀ ਅਗਵਾਈ ਕਰੇਗੀ।
- " class="align-text-top noRightClick twitterSection" data="
">
ਪੂਣੇ ਦੀ ਰਿਤਿਕਾ ਖਤਾਨੀ ਨੂੰ LIVA ਮਿਸ ਡੀਵਾ ਸੁਪਰਨੈਸ਼ਨਲ 2021 (LIVA Miss Diva Universe 2021) ਦਾ ਤਾਜ ਦਿੱਤਾ ਗਿਆ ਹੈ ਅਤੇ ਉਹ ਅੰਤਰਰਾਸ਼ਟਰੀ ਮਿਸ ਸੁਪਰਨੈਸ਼ਨਲ 2021 ਦੇ ਮੁਕਾਬਲੇ ਚ ਭਾਰਤ ਦਾ ਚਿਹਰਾ ਹੋਵੇਗੀ। ਜੇਤੂਆਂ ਦੀ ਚੋਣ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ, ਗਾਇਕਾ ਕਨਿਕਾ ਕਪੂਰ, ਬਿਲੀਅਰਡਸ ਅਤੇ ਸਨੂਕਰ ਖਿਡਾਰੀ ਪੰਕਜ ਅਡਵਾਨੀ, ਅਭਿਨੇਤਾ-ਮਾਡਲ ਅੰਗਦ ਬੇਦੀ, ਫੈਸ਼ਨ ਡਿਜ਼ਾਈਨਰ ਸ਼ਿਵਨ ਅਤੇ ਨਰੇਸ਼ ਅਤੇ ਫਿਲਮ ਨਿਰਮਾਤਾ ਅਸ਼ਵਨੀ ਅਈਅਰ ਤਿਵਾੜੀ ਨੇ ਵੀਰਵਾਰ ਦੇਰ ਰਾਤ ਕੀਤੀ।
ਸਟਾਰ-ਸਟੈਡਡ ਫਾਈਨਲ ’ਚ ਅਦਾਕਾਰਾ ਮਲਾਇਕਾ ਅਰੋੜਾ ਅਤੇ ਗਾਇਕਾਂ ਸੁਕ੍ਰਿਤੀ ਅਤੇ ਪ੍ਰਕਿਰਤੀ ਕੱਕੜ ਵੱਲੋਂ ਜਲਵਾ ਵਿਖੇਰਿਆ ਗਿਆ। ਦੱਸ ਦਈਏ ਕਿ ਕੋਵਿਡ -19 ਦੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹੀ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਗਈ ਸੀ। ਟਾਈਟਲ ਸਪਾਂਨਸਰ ਫੈਬ੍ਰਿਕ ਬ੍ਰਾਂਡ LIVA ਸੀ ਜਦਕਿ ਇਸ ਇਵੈਂਟ ਨੂੰ ਸ਼ਾਰਟ ਵੀਡੀਓ ਪਲੇਟਫਾਰਮ ਐਮਐਕਸ ਟੱਕਾਟਕ ਦੁਆਰਾ ਸਹਿ-ਸੰਚਾਲਿਤ ਕੀਤਾ ਗਿਆ ਸੀ। ਫਾਈਨਲ 16 ਅਕਤੂਬਰ ਨੂੰ ਐਮਟੀਵੀ ਚੈਨਲ 'ਤੇ ਸ਼ਾਮ 7 ਵਜੇ ਪ੍ਰਸਾਰਿਤ ਕੀਤਾ ਜਾਵੇਗਾ।