ਮੁੰਬਈ: ਬਿੱਗ-ਬੌਸ 13 ਦੇ ਘਰ ਵਿੱਚ ਮੌਜੂਦ ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇਸਾਈ ਦੇ ਵਿਚਕਾਰ ਸ਼ੁਰੂ ਹੋਈ ਡੇਟ ਸਟੋਰੀ ਨੇ ਹੁਣ ਖ਼ਤਰਨਾਕ ਮੋੜ ਲੈ ਲਿਆ ਹੈ, ਕਿਉਂਕਿ ਸਿਧਾਰਥ ਨੇ ਦਾਵਾ ਕੀਤਾ ਹੈ ਕਿ ਰਸ਼ਮੀ ਨੇ ਪਹਿਲਾ ਉਨ੍ਹਾਂ ਦਾ ਪਿੱਛਾ ਕੀਤਾ ਸੀ। ਇਸ ਸਭ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਵੇਂ ਮਾਮਲੇ 'ਚ ਪਏ ਸਿਧਾਰਥ ਨੇ ਦੋਸਤ ਤੋਂ ਦੁਸ਼ਮਣ ਬਣੀ ਰਸ਼ਮੀ ਬਾਰੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ।
ਹੋਰ ਪੜ੍ਹੋ: ਦੀਪਿਕਾ ਨੇ ਕੀਤੀ ਕੰਗਨਾ ਦੀ ਤਾਰੀਫ਼
ਇਸੇ ਮੌਕੇ ਅਦਾਕਾਰ ਨੇ ਕਿਹਾ ਕਿ ਉਤਰਨ ਸਟਾਰ ਆਪਣੀ ਜ਼ਿੱਦ ਕਰਕੇ ਉਨ੍ਹਾਂ ਦਾ ਪਿੱਛਾ ਗੋਆ ਤੱਕ ਕੀਤਾ ਸੀ। ਆਉਣ ਵਾਲੇ ਐਪੀਸੋਡ ਵਿੱਚ ਦੇਖਣ ਨੂੰ ਮਿਲੇਗਾ ਕਿ ਜਦ ਕੋਈ ਘਰ ਵਾਲਾ ਸਿਧਾਰਥ ਤੋਂ ਉਨ੍ਹਾਂ ਤੇ ਰਸ਼ਮੀ ਦੀ ਲੜਾਈ ਬਾਰੇ ਪੁੱਛਿਆ ਤਾਂ ਸਿਧਾਰਥ ਨੇ ਕਈ ਖ਼ੁਲਾਸੇ ਕੀਤੇ।
ਹੋਰ ਪੜ੍ਹੋ: ਅਦਾਕਾਰ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਮੁੰਬਈ ਏਅਰਪੋਟ 'ਤੇ ਕੀਤਾ ਗਿਆ ਸਪੋਟ
ਸਿਧਾਰਥ ਨੇ ਕਿਹਾ," ਰਸ਼ਮੀ ਜੀ ਨੇ ਪਿਟਾਰਾ ਖੋਲ੍ਹਿਆ ਹੈ।"
ਇਸ ਦੇ ਜਵਾਬ ਵਿੱਚ ਰਸ਼ਮੀ ਨੇ ਕਿਹਾ ,"ਸਾਡੀ ਆਪਸ ਵਿੱਚ ਬਣੀ ਨਹੀਂ।"
ਇਸ ਗੱਲ 'ਤੇ ਸਿਧਾਰਥ ਨੇ ਗੁੱਸੇ ਹੋ ਰਸ਼ਮੀ ਤੋਂ ਪੁੱਛਦੇ ਹਨ,"ਤੁਸੀਂ ਦੱਸੋ ਕਦੋ ਕਦੋ ਬਣੀ ਹੈ, ਕੀ ਕੀ ਬਣੀ ਹੈ? ਨਹੀਂ ਨਾ?"
ਇਸ ਤੋਂ ਬਾਅਦ ਸਿਧਾਰਥ ਰਸ਼ਮੀ ਨੂੰ ਕਹਿੰਦੇ ਹਨ,"ਪਿੱਛੇ ਆਉਂਦੀ ਹੈ ਖ਼ੁਦ.....ਗੋਆ ਤੱਕ ਪਹੁੰਚ ਗਈ ਸੀ। ਇਸ ਦੋਰਾਨ ਰਸ਼ਮੀ ਭੜਕ ਜਾਂਦੀ ਹੈ ਤੇ ਸਿਧਾਰਥ ਨੂੰ ਕਹਿੰਦੀ ਹੈ,"ਕੁੱਤੇ ਭੌਂਕਦੇ ਨੇ ਤਾਂ ਏਸੀ ਗੱਡੀ ਵਿੱਚੋਂ ਨਿਕਲ ਜਾਣਾ ਚਾਹੀਦਾ ਹੈ।"