ETV Bharat / sitara

1500 ਕਮਾਉਂਦੀ ਸੀ ਬਬੀਤਾ, ਕੇਬੀਸੀ 11 'ਚ ਬਣੀ ਕਰੋੜਪਤੀ - ਕੇਬੀਸੀ 11

ਕੌਣ ਬਣੇਗਾ ਕਰੋੜਪਤੀ 11 ਦੇ ਵਿੱਚ ਦੂਜੀ ਕਰੋੜਪਤੀ ਬਬੀਤਾ ਬਣ ਚੁੱਕੀ ਹੈ। ਹਾਲ ਹੀ ਦੇ ਵਿੱਚ ਸੋਨੀ ਟੀਵੀ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਅੱਪਲੋੜ ਕੀਤੀ ਹੈ ਜਿਸ 'ਚ ਬਬੀਤਾ ਦੇ ਜਿੰਦਗੀ ਦੇ ਸੰਘਰਸ਼ ਅਤੇ ਉਸ ਦੀ ਉਪਲਬੱਧੀ ਵਿਖਾਈ ਗਈ ਹੈ।

ਫ਼ੋਟੋ
author img

By

Published : Sep 15, 2019, 2:13 PM IST

ਮੁੰਬਈ: ਕੌਣ ਬਣੇਗਾ ਕਰੋੜਪਤੀ 11 ਨੂੰ ਆਪਣਾ ਪਹਿਲਾ ਕਰੋੜਪਤੀ ਬੀਤੇ ਹਫ਼ਤੇ ਮਿਲ ਚੁੱਕਾ ਹੈ, ਜਿਸ ਦਾ ਨਾਂਅ ਹੈ ਸਨੋਜ ਰਾਜ ਹੈ। ਛੇਤੀ ਹੀ ਕੇਬੀਸੀ ਦਾ ਦੂਜਾ ਕਰੋੜਪਤੀ ਮਿਲਣ ਜਾ ਰਿਹਾ ਹੈ, ਜਿਸ ਦਾ ਨਾਂਅ ਹੈ ਬਬੀਤਾ। ਸੋਨੀ ਟੀਵੀਂ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈੋ। ਇਸ ਵੀਡੀਓ 'ਚ ਬਬਿਤਾ ਦੇ ਕਰੋੜਪਤੀ ਬਣਨ ਦੇ ਸਫ਼ਰ ਦੀ ਝਲਕ ਵਿਖਾਈ ਗਈ ਹੈ।

ਦੱਸ ਦਈਏ ਕਿ ਕਰੋੜਪਤੀ ਬਬੀਤਾ, ਅਮਰਾਵਤੀ ਦੀ ਰਹਿਣ ਵਾਲੀ ਹੈ। ਇਸ ਹਫ਼ਤੇ ਉਹ ਸ਼ੋਅ 'ਚ ਨਜ਼ਰ ਆਵੇਗੀ। ਬਬੀਤਾ ਦਾ ਜੀਵਨ ਸੰਘਰਸ਼ ਨਾਲ ਭਰਿਆ ਹੋਇਆ ਹੈ। ਇਸ ਗੱਲ ਦਾ ਅੰਦਾਜ਼ਾ ਬਬੀਤਾ ਦੇ ਇੱਕ ਜਵਾਬ ਤੋਂ ਲਗਾਇਆ ਜਾ ਸਕਦਾ ਹੈ। ਦਰਅਸਲ ਅਮਿਤਾਭ ਬੱਚਨ ਉਨ੍ਹਾਂ ਤੋਂ ਪੁਛਦੇ ਹਨ ਕਿ ਤੁਹਾਨੂੰ ਤਨਖ਼ਾਹ ਕਿੰਨੀ ਮਿਲਦੀ ਹੈ ਤੁਹਾਨੂੰ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਬਬੀਕਾ ਮੁਸਕੁਰਾਉਂਦੇ ਹੋਏ ਆਖਦੀ ਹੈ 1500 ਰੁਪਏ, ਇਹ ਸੁਣ ਕੇ ਬਿਗ ਬੀ ਹੈਰਾਨ ਹੋ ਜਾਂਦੇ ਹਨ।

ਆਪਣੇ ਬਾਰੇ ਗੱਲ ਕਰਦੇ ਹੋਏ ਦੱਸਦੀ ਹੈ ਕਿ ਉਹ ਸਕੂਲ ਦੇ ਵਿੱਚ ਖ਼ਿਚੜੀ ਬਣਾਉਣ ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੀ ਬਣੀ ਖਿਚੜੀ ਬਹੁਤ ਪਸੰਦ ਆਉਂਦੀ ਹੈ।

ਸੋਨੀ ਟੀਵੀ ਵੱਲੋਂ ਸਾਂਝੀ ਕੀਤੀ ਗਈ ਵੀਡੀਓ 'ਚ ਬਬੀਤਾ ਦੀ ਜ਼ਿੰਦਗੀ ਦੀ ਝਲਕ ਵਿਖਾਈ ਗਈ ਹੈ। ਇਸ ਵੀਡੀਓ 'ਚ ਬਬੀਤਾ ਸਕੂਲ ਦੇ ਬੱਚਿਆਂ ਲਈ ਖਿਚੜੀ ਬਣਾਉਂਦੇ ਹੋਏ ਨਜ਼ਰ ਆ ਰਹੀ ਹੈ ਫਿਰ ਹਾਟ ਸੀਟ 'ਤੇ ਅਮਿਤਾਭ ਬੱਚਨ ਦੇ ਨਾਲ ਬੈਠੀ ਬਬੀਤਾ ਦੇ 1 ਕਰੋੜ ਜਿਤਣ ਦਾ ਐਲਾਨ ਬਿਗ-ਬੀ ਕਰਦੇ ਹਨ।

ਕੇਬੀਸੀ 'ਚ ਇਸ ਤਰ੍ਹਾਂ ਦੇ ਬਹੁਤ ਲੋਕ ਹਨ ਜੋ ਦੂਜਿਆਂ ਲਈ ਪ੍ਰੇਰਣਾ ਦਾ ਸਰੋਤ ਹਨ। ਬਬੀਤਾ ਵੀ ਉਨ੍ਹਾਂ ਵਿੱਚੋਂ ਇੱਕ ਹੈ।

Intro:Body:

khan

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.