ਮੁੰਬਈ: ਮਸ਼ਹੂਰ ਰੈਪਰ ਅਤੇ ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਹਾਰਡ ਕੌਰ ਦਾ ਨਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਨਾਂਅ 'ਕਸ਼ਮੀਰ ਟੂ ਖ਼ਾਲਿਸਤਾਨ' ਹੈ। ਹਾਰਡ ਕੌਰ ਆਪਣੇ ਅੜਬ ਵਿਵਹਾਰ ਕਰਕੇ ਕਾਫ਼ੀ ਚਰਚਾ ਵਿੱਚ ਰਹਿੰਦੀ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ, ਇੱਕ ਕਲਾਕਾਰ ਨੂੰ ਉਸ ਦੇ ਵਿਚਾਰਾਂ ਨਾਲ ਅਪਣਾਏ ਜਾਣ ਦੀ ਜ਼ਰੂਰਤ ਹੈ।
ਨਾਲ ਹੀ ਉਸ ਨੇ ਕਿਹਾ ਕਿ ਸਾਨੂੰ ਹਰ ਸਮੇਂ ਵਪਾਰਿਕ ਗੀਤ ਬਣਾਉਣ ਲਈ ਦਬਾਅ ਨਹੀਂ ਪਾਉਣਾ ਚਾਹੀਦਾ ਹੈ। ਹਾਰਡ ਕੌਰ ਨੇ ਅੱਗੇ ਕਿਹਾ ਕਿ ਸਾਨੂੰ ਸਮਾਜ ਦੀਆਂ ਬੁਰਾਈਆਂ ਪ੍ਰਤੀ ਬੋਲਣਾ ਚਾਹੀਦਾ ਹੈ, ਜੋ ਗਲਤ ਹੁੰਦਾ ਹੈ, ਉਸ ਲਈ ਅਵਾਜ਼ ਵੀ ਉਠਾਉਣੀ ਚਾਹੀਦੀ ਹੈ।
ਰੈਪਰ ਹਾਰਡ ਕੌਰ ਦਾ ਕਹਿਣਾ ਹੈ ਕਿ, ਹਿੱਪ ਹਾਪ ਇੱਕ ਮਿਊਜ਼ਿਕ ਨਹੀਂ ਹੈ, ਇਸ ਦੀ ਇੱਕ ਆਪਣੀ ਵੱਖਰੀ ਪਛਾਣ ਹੈ ਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਮਿਊਜ਼ਿਕ ਰਾਹੀ ਲੋਕਾਂ ਨੂੰ ਜਾਗਰੂਕ ਕਰਾਂ ਤੇ ਸਿੱਖ ਕਮਿਊਨਿਟੀ ਦੀ ਹੋਣ ਕਰਕੇ ਇਹ ਫ਼ਰਜ ਵੀ ਬਣਦਾ ਹੈ ਕਿ ਮੈਂ ਆਪਣੀ ਧਰਤੀ, ਆਪਣੇ ਲੋਕਾਂ ਅਤੇ ਆਪਣੀ ਦੇਸ਼ ਲਈ ਖੜ੍ਹੀ ਹੋਵਾਂ।
ਹੋਰ ਪੜ੍ਹੋ: ਤਾਪਸੀ ਪੰਨੂ ਦੇ ਅੰਗ੍ਰੇਜ਼ੀ ਭਾਸ਼ਾ 'ਚ ਬੋਲਣ 'ਤੇ ਜਤਾਇਆ ਇਤਰਾਜ਼, ਮਿਲਿਆ ਕਰਾਰਾ ਜਵਾਬ
ਦੱਸਣਯੋਗ ਹੈ ਕਿ ਹਾਰਡ ਕੌਰ ਦਾ ਇੰਸਟਾਗ੍ਰਾਮ ਅਕਾਊਂਟ ਕੁਝ ਸਮਾਂ ਪਹਿਲਾ ਬਲੌਕ ਕਰ ਦਿੱਤਾ ਗਿਆ ਸੀ, ਕਿਉਂਕਿ ਹਾਰਡ ਕੌਰ ਨੇ ਸੋਸ਼ਲ ਮੀਡੀਆ 'ਤੇ ਮੋਦੀ ਸਰਕਾਰ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਹਾਰਡ ਕੌਰ ਦੀ ਨਵੀਂ ਐਲਬਮ 2020 ਵਿੱਚ ਰਿਲੀਜ਼ ਹੋਵੇਗੀ ਜਿਸ ਦਾ ਨਾਂਅ 'ਦ ਰੋਡ ਟੂ ਖ਼ਾਲਿਸਤਾਨ' ਹੋਵੇਗਾ।