ETV Bharat / sitara

ਮੱਖਣਾ ਗਾਣੇ ਨੂੰ ਲੈ ਕੇ ਹਨੀ ਸਿੰਘ ਦੀ ਵਧੀਆਂ ਮੁਸ਼ਕਲਾਂ - makhna song

ਹਨੀ ਸਿੰਘ ਦੇ ਗਾਣੇ ਮੱਖਣਾ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਮਹਿਲਾ ਕਮਿਸ਼ਨ ਦੀ ਸ਼ਿਕਾਇਤ ਤੋਂ ਬਾਅਦ ਹਨੀ ਸਿੰਘ ਵਿਰੁੱਧ ਜਾਂਚ ਦੇ ਨਿਰਦੇਸ਼। 'ਮੈਂ ਹੂੰ ਵੂਮਨਾਈਜ਼ਰ’ ਸ਼ਬਦ ਦੀ ਵਰਤੋਂ ਕਾਰਨ ਹਨੀ ਸਿੰਘ ਪਰੇਸ਼ਾਨੀਆਂ 'ਚ ਘਿਰੇ।

ਹਨੀ ਸਿੰਘ
author img

By

Published : Jul 5, 2019, 8:37 PM IST

ਚੰਡੀਗੜ੍ਹ: ਪੰਜਾਬੀ ਰੈਪਰ ਹਨੀ ਸਿੰਘ ਆਪਣੇ ਗਾਣੇ ਮੱਖਣਾ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਏ ਹਨ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਬੀਤੇ ਦਿਨੀਂ ਹਨੀ ਸਿੰਘ ਖ਼ਿਲਾਫ ਸ਼ਿਕਾਇਤ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਡੀਜੀਪੀ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਡੀਜੀਪੀ ਨੇ ਮੁਹਾਲੀ ਪੁਲਿਸ ਨੂੰ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਹਨੀ ਸਿੰਘ ਦਾ ਇਹ ਗਾਣਾ ਪਿਛਲੇ ਸਾਲ ਜਾਰੀ ਹੋਇਆ ਸੀ ਅਤੇ ਪਿਛਲੇ ਦਿਨੀਂ ਮਹਿਲਾ ਕਮਿਸ਼ਨ ਨੇ ਹਨੀ ਸਿੰਘ ਦੇ ਇਸ ਗਾਣੇ ਵਿੱਚ ਔਰਤਾਂ ਬਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਦਾ ਨੋਟਿਸ ਲਿਆ ਸੀ।

ਜ਼ਿਕਰਯੋਗ ਹੈ ਕਿ ‘ਮੈਂ ਹੂੰ ਵੂਮਨਾਈਜ਼ਰ’ ਸ਼ਬਦ ਦੀ ਵਰਤੋਂ ਕਾਰਨ ਇਹ ਗਾਣਾ ਵਿਵਾਦਾਂ ਵਿੱਚ ਆਇਆ ਹੋਇਆ ਹੈ। ਮਹਿਲਾ ਕਮੀਸ਼ਨ ਨੇ ਕਿਹਾ ਕਿ ਗੀਤ ਦੀ ਸ਼ਬਦਾਵਲੀ ਤੇ ਵੀਡੀਓ ਪਰਿਵਾਰ ਵਿੱਚ ਬੈਠ ਕੇ ਸੁਣਨ ਤੇ ਦੇਖਣ ਵਾਲੀ ਨਹੀਂ। ਮਹਿਲਾ ਕਮਿਸ਼ਨ ਦੇ ਕਹਿਣ 'ਤੇ ਹੀ ਪੰਜਾਬ ਦੇ ਡੀਜੀਪੀ ਨੇ ਹਨੀ ਸਿੰਘ ਦੇ ਖਿਲਾਫ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : 2019-20 ਦੇ ਵਹੀਖ਼ਾਤੇ ਵਿੱਚ ਔਰਤਾਂ ਲਈ ਹੋਏ ਖ਼ਾਸ ਐਲਾਨ

Intro:Body:

honey singh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.