ਚੰਡੀਗੜ੍ਹ: ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਦਾ ਗਾਣਾ 'ਕਾਰਾਂ ਦੇ ਹੌਰਨ' ਰਿਲੀਜ਼ ਹੋਇਆ ਹੈ। ਇਸ ਗਾਣੇ ਵਿੱਚ ਅਫ਼ਸਾਨਾ ਨਾਲ ਹਾਰਵੀ ਵੀ ਨਜ਼ਰ ਆਉਣਗੇ। ਇਸ ਗਾਣੇ ਦੇ ਬੋਲ ਜੱਗੀ ਸੰਘੇੜਾ ਨੇ ਲਿਖੇ ਹਨ ਤੇ ਮਿਊਜ਼ਿਕ ਕੇ.ਵੀ ਸਿੰਘ ਨੇ ਦਿੱਤਾ ਹੈ। ਇਸ ਗਾਣੇ ਦੀ ਫੀਚਰਿੰਗ ਵਿੱਚ ਪ੍ਰਭ ਗਰੇਵਾਲ, ਉਦੇਵੀਰ ਸਿੰਘ ਅਤੇ ਸਾਹਿਲ ਨਜ਼ਰ ਆਉਣਗੇ। ਇਸ ਗਾਣੇ ਦਾ ਨਿਰਦੇਸ਼ਨ ਬਰਿੰਦਰ ਸਿੰਘ ਨੇ ਕੀਤਾ ਹੈ।
- " class="align-text-top noRightClick twitterSection" data="">
ਹੋਰ ਪੜ੍ਹੋ: U&I International fashion week: ਸ਼ੋਅ ਵਿੱਚ ਨਜ਼ਰ ਆਏ ਕਈ ਫੈਸ਼ਨ ਡਿਜ਼ਾਇਨਰਸ
ਇਸ ਗਾਣੇ ਵਿੱਚ ਕੁਝ ਗੁੰਡਿਆ ਦੀ ਗੱਲ ਕੀਤੀ ਗਈ ਹੈ, ਜੋ ਹਮੇਸ਼ਾ ਹੀ ਕੁੜੀਆਂ ਨੂੰ ਦੇਖਦੇ ਤੇ ਛੇੜਦੇ ਰਹਿੰਦੇ ਹਨ। ਦੱਸ ਦੇਈਏ ਕਿ ਇਸ ਗਾਣੇ ਨੂੰ ਲੋਕਾਂ ਵੱਲੋਂ ਚੰਗਾ ਰਿਸਪੌਂਸ ਮਿਲ ਰਿਹਾ ਹੈ।
ਹੋਰ ਪੜ੍ਹੋ: ਸੁਨੰਦਾ ਸ਼ਰਮਾ ਨੇ ਗਾਇਆ ਬਾਲੀਵੁੱਡ ਫ਼ਿਲਮ 'ਜੈ ਮੰਮੀ ਦੀ' ਦਾ ਪਹਿਲਾ ਗਾਣਾ
ਇਹ ਗਾਣਾ ਫਾਈਨਟੱਚ ਲੇਬਰ ਹੇਠਾਂ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾ ਸਿੱਧੂ ਮੁਸੇਵਾਲੇ ਨਾਲ ਅਫ਼ਸਾਨਾ ਖ਼ਾਨ ਦਾ ਗਾਣਾ 'ਧੱਕਾ' ਆਇਆ ਸੀ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਮਿਲਿਆ।