ਚੰਡੀਗੜ੍ਹ: ਪੰਜਾਬੀ ਫਿਲਮ ਪਿੰਕੀ ਮੋਗੇ ਵਾਲੀ ਨੂੰ 9 ਸਾਲ ਪੂਰੇ ਹੋ ਚੁੱਕੇ ਹਨ। ਇਸ ਫਿਲਮ ’ਚ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੱਲੋਂ ਆਪਣੀ ਅਦਾਕਾਰੀ ਦਾ ਜਾਦੂ ਚਲਾਇਆ ਗਿਆ ਸੀ। ਦੱਸ ਦਈਏ ਕਿ ਇਸ ਫਿਲਮ ਨੂੰ ਵਿਕਰਮ ਢਿੱਲੋ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਇਸ ਫਿਲਮ ਲਿਖਿਆ ਵੀ ਵਿਕਰਮ ਢਿੱਲੋ ਵੱਲੋਂ ਲਿਖਿਆ ਗਿਆ ਸੀ ਅਤੇ ਪ੍ਰੋਡਿਉਸ ਰਾਜਨ ਬਤਰਾ ਵੱਲੋਂ ਕੀਤਾ ਗਿਆ ਸੀ।
28 ਸਤੰਬਰ 2012 ਨੂੰ ਰਿਲੀਜ਼ ਹੋਈ ਫਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਫਿਲਮ ’ਚ ਨੀਰੂ ਬਾਜਵਾ ਦੇ ਨਾਲ ਗੇਵੀ ਚਾਹਿਲ ਨੇ ਵੀ ਮੁੱਖ ਭੂਮਿਕਾ ਚ ਸੀ। ਫਿਲਮ ਦਾ ਟਾਈਟਲ ਪਿੰਕੀ ਮੋਗੇ ਵਾਲੀ ਪਿੰਕੀ ਦੇ ਮਸ਼ਹੂਰ ਚਰਿੱਤਰ ਤੋਂ ਆਉਂਦਾ ਹੈ ਜਿਸ ਨੂੰ ਮਸ਼ਹੁਰ ਪੰਜਾਬੀ ਫਿਲਮ ਜਿਨ੍ਹੇ ਮੇਰਾ ਦਿਲ ਲੁਟਿਆ ਚ ਪੇਸ਼ ਕੀਤਾ ਗਿਆ ਸੀ। ਫਿਲਮ ਟਾਈਟਲ ਵੱਡੀ ਗਿਣਤੀ ਚ ਇੱਕ ਅਣਪਛਾਤੀ ਰਾਸ਼ੀ ਚ ਖਰੀਦਿਆ ਗਿਆ ਸੀ।
ਉੱਥੇ ਹੀ ਗੱਲ ਕੀਤੀ ਜਾਵੇ ਨੀਰੂ ਬਾਜਵਾ ਦੀ ਤਾਂ ਜਨਵਰੀ 2013 ਵਿੱਚ ਬਾਜਵਾ ਬਹੁ-ਸਿਤਾਰਿਆਂ ਦੀ ਪੰਜਾਬੀ ਫ਼ਿਲਮ 'ਸਾਡੀ ਲਵ ਸਟੋਰੀ' ਵਿੱਚ ਦਿਖਾਈ ਦਿੱਤੀ। ਜਿੰਮੀ ਸ਼ੇਰਗਿੱਲ ਪ੍ਰੋਡਕਸ਼ਨਜ਼ ਦੁਆਰਾ ਨਿਰਮਿਤ, ਧੀਰਜ ਰਤਨ ਦੁਆਰਾ ਨਿਰਦੇਸ਼ਤ ਅਤੇ ਦਿਲਜੀਤ ਦੁਸਾਂਝ, ਅਮਰਿੰਦਰ ਗਿੱਲ ਅਤੇ ਸੁਰਵੀਨ ਚਾਵਲਾ ਨੇ ਭੂਮਿਕਾਵਾਂ ਅਦਾ ਕੀਤੀਆਂ। ਉਸ ਨੇ 'ਜੱਟ ਅਤੇ ਜੂਲੀਅਟ 2' ਫ਼ਿਲਮ ਵਿੱਚ ਫਿਰ ਦਿਲਜੀਤ ਦੁਸਾਂਝ ਦੇ ਨਾਲ ਜੋੜੀ ਬਣਾਈ। ਜਿਸ ਨੇ ਪੰਜਾਬੀ ਸਿਨੇਮਾ 'ਚ ਪਹਿਲੇ ਦਿਨ ਦੀ ਕੋਲੈਕਸ਼ਨ ਦਾ ਰਿਕਾਰਡ ਤੋੜ ਦਿੱਤਾ। ਅਗਸਤ, 2013 ਵਿੱਚ ਉਸ ਦੀ ਫ਼ਿਲਮ, ਨੋਟੀ ਜੱਟਸ ਰਿਲੀਜ਼ ਹੋਈ। ਜਿਸ ਵਿੱਚ ਉਸ ਨੇ ਬਿਨੂੰ ਢਿੱਲੋਂ, ਆਰੀਅਨ ਬੱਬਰ ਅਤੇ ਰੌਸ਼ਨ ਪ੍ਰਿੰਸ ਦੇ ਨਾਲ ਨਜ਼ਰ ਆਈ। ਫ਼ਿਲਮ ਨੇ ਬਹੁਤ ਪ੍ਰਸੰਸਾ ਪ੍ਰਾਪਤ ਕੀਤੀ।
ਇਹ ਵੀ ਪੜੋ: 'ਬਚਪਨ ਦਾ ਪਿਆਰ' ਵਾਲੇ ਸਹਿਦੇਵ ਨੇ ਡਾਂਸ ਕੀਤਾ, ਦੇਖੋ ਵੀਡੀਓ
ਨੀਰੂ ਬਾਜਵਾ ਨੇ ਬਤੌਰ ਨਿਰਦੇਸ਼ਕ ਸਾਲ 2017 ਵਿੱਚ ਪੰਜਾਬੀ ਫ਼ਿਲਮ "ਸਰਗੀ" ਨਾਲ ਡੈਬਿਊ ਕੀਤਾ ਸੀ, ਜਿਸ ਵਿੱਚ ਉਸ ਦੀ ਭੈਣ ਰੁਬੀਨਾ ਬਾਜਵਾ ਜੱਸੀ ਗਿੱਲ ਅਤੇ ਬੱਬਲ ਰਾਏ ਦੇ ਨਾਲ ਮੁੱਖ ਭੂਮਿਕਾ ਵਿੱਚ ਹੈ।ਨੀਰੂ ਬਾਜਵਾ ਇੰਟਰਟੇਨਮੈਂਟ ਨਾਮ ਦੀ ਇੱਕ ਪ੍ਰੋਡਕਸ਼ਨ ਕੰਪਨੀ ਦੀ ਵੀ ਮਾਲਕ ਹੈ। ਨਵੰਬਰ 2019 ਵਿੱਚ, ਬਾਜਵਾ ਦੁਆਰਾ ਅਦਾਕਾਰੀ ਅਤੇ ਨਿਰਮਿਤ ਫ਼ਿਲਮ 'ਬਿਉਟੀਫੁੱਲ ਬਿੱਲੋ' ਫਲੋਰਾਂ 'ਤੇ ਚਲੀ ਗਈ। ਜਿਸ ਵਿੱਚ ਉਹ ਆਪਣੀ ਭੈਣ ਰੁਬੀਨਾ ਬਾਜਵਾ ਨਾਲ ਸਕ੍ਰੀਨ ਸ਼ੇਅਰ ਕਰੇਗੀ।
ਇਹ ਵੀ ਪੜੋ: Happy birthday: ਲਤਾ ਮੰਗੇਸ਼ਕਰ ਨੂੰ ਜ਼ਹਿਰ ਦੇ ਕੇ ਫਰਾਰ ਹੋਇਆ ਸੀ ਇਹ ਸ਼ਖਸ, 3 ਮਹੀਨੀਆਂ ਬਾਅਦ ਬੱਚੀ ਜਾਨ