ਜੇ ਫਿਲਮ ਦੀ ਗੱਲ ਕਰੀਏ ਤਾਂ ਕਹਾਣੀ ਉਨ੍ਹਾਂ ਲੋਕਾਂ ਦੀ ਹੈ, ਜੋ ਸਮਾਜ ਦੀ ਉਸ ਸ਼੍ਰੇਣੀ ਤੋਂ ਆਉਂਦੇ ਹਨ, ਜਿਨ੍ਹਾਂ ਦਾ ਸਮਾਜ ਨੇ ਬਾਇਕਾਟ ਕਰ ਦਿੱਤਾ ਹੈ, ਪਰ ਉਨ੍ਹਾਂ ਨੇ ਸਪਨੇ ਵੇਖਣਾ ਨਹੀਂ ਛੱਡਿਆ। ਇਹ ਫ਼ਿਲਮ ਰੈਪਰ ਡੀਵਾਇਨ ਅਤੇ ਨੇਜ਼ੀ ਦੇ ਜ਼ਿੰਦਗੀ ਦੇ ਸੰਘਰਸ਼ 'ਤੇ ਅਧਾਰਿਤ ਹੈ। ਇਸ ਫ਼ਿਲਮ ਵਿੱਚ ਹਿੱਪ-ਹਾਪ ਨੂੰ ਇਕ ਵੱਖਰੇ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਰਣਵੀਰ ਤੇ ਆਲੀਆ ਸਟਾਰਰ ਇਸ ਫਿਲਮ ਨੂੰ ਦੇਖ ਕੇ ਕੋਈ ਵੀ ਇਨਸਾਨ ਖੁਦ ਨੂੰ ਮੋਟਿਵੇਟਿਡ ਜ਼ਰੂਰ ਮਹਿਸੂਸ ਕਰੇਗਾ। ਕਹਾਣੀ ਬੇਹੱਦ ਮਜ਼ੇਦਾਰ ਹੈ, ਰਣਵੀਰ ਤੇ ਆਲੀਆ ਦੀ ਐਕਟਿੰਗ ਵੀ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ।
ਕਹਾਣੀ
ਫਿਲਮ ਦੀ ਪੂਰੀ ਸਟੋਰੀ ਲਾਇਨ ਮੁੰਬਈ ਦੇ ਧਾਰਾਵੀ ਚਾਲ 'ਚ ਰਹਿਣ ਵਾਲੇ ਮੁਰਾਦ(ਰਣਵੀਰ ਸਿੰਘ) 'ਤੇ ਆਧਾਰਿਤ ਹੈ। ਮੁਰਾਦ ਦੀ ਆਪਣੇ ਪਿਤਾ ਆਫ਼ਤਾਬ ਸ਼ੇਖ(ਵਿਜੇ ਰਾਜ) ਦੇ ਨਾਲ ਜ਼ਿਆਦਾ ਨਹੀਂ ਬਣਦੀ ਤੇ ਪਿਤਾ ਦੀ ਸੋਚ ਵੀ ਅਜਿਹੀ ਕਿ ਮੁੰਡਾ ਤਾਂ ਬਸ ਨੌਕਰ ਹੀ ਬਣ ਸਕਦਾ ਹੈ। ਇਸ ਦੌਰਾਨ ਮੁਰਾਦ ਦਾ ਪਿਤਾ ਦੂਜਾ ਵਿਆਹ ਕਰਵਾ ਲੈਂਦਾ ਹੈ ਤੇ ਉਸ ਦੀ ਮਾਂ ਦੇ ਨਾਲ ਕੁੱਟਮਾਰ ਕਰਦਾ ਹੈ। ਇਨ੍ਹਾਂ ਸਾਰੇ ਹਾਲਾਤਾਂ ਦੌਰਾਨ ਮੁਰਾਦ ਦਾ ਦਿਮਾਗ ਕਿਤੇ ਹੋਰ ਹੀ ਗੋਤੇ ਖਾ ਰਿਹਾ ਹੁੁੰਦਾ ਹੈ ਤੇ ਮੁਰਾਦ ਬਣਦਾ ਚਾਹੁੰਦਾ ਹੈ ਰੈਪਰ। ਘਰ ਦਾ ਗੁੱਸਾ ਤੇ ਫਰੱਸਟ੍ਰੇਸ਼ਨ ਨੂੰ ਮੁਰਾਦ ਆਪਣੀ ਕਾਪੀ 'ਤੇ ਲਿਖਦਾ ਜਾਂਦਾ ਹੈ ਤੇ ਨਾਲ ਹੀ ਆਪਣੀ ਭਵਿੱਖ ਵੀ। ਫਿਲਮ ਦੀ ਸਟੋਰੀ ਥੋੜ੍ਹੀ ਰਫ਼ਤਾਰ ਪਕੜਦੀ ਹੈ ਤੇ ਮੁਰਾਦ ਨੂੰ ਮੈਡੀਕਲ ਦੀ ਵਿਦਿਆਰਥਣ ਤੇ ਬਿੰਦਾਸ ਅੰਦਾਜ਼ ਵਾਲੀ ਕੁੜੀ ਸੈਫ਼ੀਨਾ(ਆਲੀਆ ਭੱਟ) ਨਾਲ ਪਿਆਰ ਹੋ ਜਾਂਦਾ ਹੈ। ਕਾਲਜ ਦੇ ਦਿਨਾਂ ਚ ਐਮਸੀ ਸ਼ੇਰ(ਸਿਧਾਂਤ ਚਤੁਰਵੇਦੀ) ਨਾਂਅ ਦੇ ਮੁੰਡੇ ਨੂੰ ਰੈਪ ਕਰਦਿਆਂ ਵੇਖ ਮੁਰਾਦ ਦਾ ਰੈਪ ਵਾਲਾ ਭੂਤ ਮੁੜ ਜਾਗ ਜਾਂਦਾ ਹੈ। ਬਸ ਟਾਇਸ ਆ ਜਾਂਦਾ ਹੈ ਮੁਰਾਦ ਦਾ...ਉਸਦਾ ਦੋਸਤ ਮੋਇਨ(ਵਿਜੇ ਸ਼ਰਮਾ) ਉਸਦੇ ਸੁਫ਼ਨੇ ਨੂੰ ਪੁੂਰਾ ਕਰਨ ਚ ਉਸਦਾ ਪੂਰਾ ਸਾਥ ਦਿੰਦਾ ਹੈ ਤੇ ਮੁਰਾਦ ਯੂ-ਟਿਊਬ 'ਤੇ ਧਮਾਲਾਂ ਪਾ ਦਿੰਦਾ ਹੈ। ਕਹਿੰਦੇ ਨੇ ਕਿ ਚੰਗੇ ਕੰਮ ਨੂੰ ਟਿਕਣ ਲਈ ਜ਼ਮੀਨ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ। ਪਰ ਇੱਥੇ ਮਾਮਲਾ ਕੁੱਝ ਅਲੱਗ ਹੀ ਸੀ, ਜ਼ਮੀਨ ਨਹੀਂ ਮਿਲੀ, ਯਾਨੀ ਕਿ ਘਰਦਿਆਂ ਦਾ ਸਾਥ ਨਹੀਂ ਮਿਲਿਆ ਤੇ ਮੁਰਾਦ ਦੀ ਉਸਦੇ ਪਿਤਾ ਨਾਲ ਹੋ ਗਈ ਲੜਾਈ ਤੇ ਮੁਰਾਦ ਹੋ ਜਾਂਦਾ ਹੈ ਦਿਸ਼ਾਹੀਨ, ਹੁਣ ਮੁਰਾਦ ਕੀ ਕਰੇਗਾ...ਇਸਦੇ ਲਈ ਫਿਲਮ ਵੇਖਣਾ ਜ਼ਿਆਦਾ ਵਧੀਆ ਆਪਸ਼ਨ ਹੈ।
ਡਾਇਰੈਕਟਰ
ਜ਼ੋਇਆ ਅਖ਼ਤਰ
ਕਲਾਕਾਰ
ਰਣਵੀਰ ਸਿੰਘ, ਆਲੀਆ ਭੱਟ, ਕਲਕੀ ਕੌਚਲਿਨ, ਸਿਧਾਂਤ ਚਤੁਰਵੇਦੀ, ਵਿਜੇ ਰਾਜ
ਰੇਟਿੰਗ
4/5
ਕਮਾਈ
ਗਲੀ ਬੁਆਏ ਨੇ ਪਹਿਲੇ ਦਿਨ ਹੀ ਬਾਕਸ ਆਫਿਸ 'ਤੇ ਧਮਾਲਾਂ ਪਾ ਦਿੱਤੀਆਂ ਤੇ ਪਹਿਲੇ ਦਿਨ ਹੀ 19.40 ਕਰੋੜ ਰੁਪਏ ਕਮਾ ਲਏ। ਗਲੀ ਬੁਆਏ ਨੂੰ ਦੇਸ਼ਭਰ 'ਚ 3350 ਸਕ੍ਰੀਨਾਂ 'ਤੇ ਰਿਲੀਜ਼ ਕੀਤਾ ਗਿਆ ਸੀ।