ETV Bharat / sitara

ਕੀ ਭਵਿੱਖ ਹੈ ਪੰਜਾਬੀ ਇੰਡਸਟਰੀ ਦਾ ? - ਇੱਕ ਦੇਸ਼ ਇੱਕ ਭਾਸ਼ਾ ਵਿਵਾਦ

ਪੰਜਾਬੀ ਇੰਡਸਟਰੀ ਦੇ ਵਿੱਚ ਇਸ ਵੇਲੇ ਵਿਵਾਦਾਂ ਦਾ ਬੌਲ-ਬਾਲਾ ਹੈ। ਸਭ ਤੋਂ ਅਹਿਮ ਵਿਵਾਦ ਇਸ ਵੇਲੇ ਬਣਿਆ ਹੋਇਆ ਹੈ ਗੁਰਦਾਸ ਮਾਨ ਇੱਕ ਦੇਸ਼ ਇੱਕ ਭਾਰਤ ਨੂੰ ਸਮਰਪਨ ਦੇਣਾ ,ਕੀ ਭਵਿੱਖ ਹੈ? ਇਸ ਵੇਲੇ ਪੰਜਾਬੀ ਇੰਡਸਟਰੀ ਦਾ ਇਨ੍ਹਾਂ ਵਿਵਾਦਾਂ ਨੂੰ ਲੈ ਕੇ। ਇਸ ਲਈ ਪੜ੍ਹੋ ਪੂਰੀ ਖ਼ਬਰ...

ਫ਼ੋਟੋ
author img

By

Published : Sep 29, 2019, 11:23 PM IST

ਚੰਡੀਗੜ੍ਹ: ਇਸ ਵੇਲੇ ਪੰਜਾਬੀ ਇੰਡਸਟਰੀ ਦੇ ਵਿੱਚ ਵਿਵਾਦਾਂ ਦਾ ਦੌਰ ਚੱਲ ਰਿਹਾ ਹੈ। ਸਭ ਤੋਂ ਪਹਿਲਾਂ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਦੋਹਾਂ ਦਾ ਗ੍ਰਿਫ਼ਤਾਰ ਹੋਣਾ, ਕੀ ਨਤੀਜਾ ਨਿਕਲਿਆ ਲੜ੍ਹਾਈ ਦਾ ਦੋਵੇਂ ਹੁਣ ਅਦਾਲਤਾਂ ਦੇ ਚੱਕਰ ਲਗਾਉਣਗੇ।

ਦੂਜਾ ਸਿੱਧੂ ਮੂਸੇਵਾਲਾ ਦਾ ਅੜਬ ਮੁਟਿਆਰ ਦੇ ਵਿੱਚ ਗੀਤ ਜੱਟੀ ਜਿਊਣੇ ਮੌੜ ਵਰਗੀ ਦੇ ਵਿੱਚ ਮਾਈ ਭਾਗੋ ਦਾ ਜ਼ਿਕਰ ਹੋਣਾ, ਬੇਸ਼ਕ ਸਿਆਣਿਆਂ ਨੇ ਇਸ ਗੀਤ ਦੀ ਸ਼ਬਦਾਵਲੀ ਨੂੰ ਗਲਤ ਕਿਹਾ,ਪਰ ਸਿੱਧੂ ਮੂਸੇਵਾਲਾ ਨੇ ਵਿਵਾਦ ਸ਼ੁਰੂ ਹੁੰਦਿਆਂ ਹੀ ਮੁਆਫੀ ਮੰਗੀ। ਉਸ ਦੇ ਗੀਤਾਂ ਦਾ ਵਿਰੋਧ ਹੁੰਦਾ ਹੈ ਇਸ ‘ਚ ਕੋਈ ਦੋ ਰਾਏ ਨਹੀਂ ਹੈ। ਪਰ ਉਹ ਆਪਣੀ ਗਲਤੀ ਤਾਂ ਸਵੀਕਾਰ ਕਰਦਾ ਹੈ।

ਕੀ ਭਵਿੱਖ ਹੈ ਪੰਜਾਬੀ ਇੰਡਸਟਰੀ ਦਾ ?

ਤੀਸਰਾ ਸਭ ਤੋਂ ਅਹਿਮ ਵਿਵਾਦ ਗੁਰਦਾਸ ਮਾਨ ਦਾ ਸਭ ਤੋਂ ਪਹਿਲਾਂ ਰੇਡੀਓ ਸ਼ੋਅ ਦੇ ਵਿੱਚ ਇਹ ਕਹਿਣਾ ਮਾਂ ਬਾਰੇ ਬਹੁਤ ਸੋਚ ਲਿਆ ਹੁਣ ਮਾਸੀ ਬਾਰੇ ਵੀ ਸੋਚਨਾ ਚਾਹੀਦਾ ਹੈ। ਉਸ ਤੋਂ ਬਾਅਦ ਲਾਇਵ ਸ਼ੋਅ ਦੇ ਵਿੱਚ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨੀ। ਪੰਜਾਬ ਵਾਪਿਸ ਆਉਣਾ ਜਲੰਧਰ ਮੀਡੀਆ ਦੇ ਨਾਲ ਮੁਖਾਤਿਬ ਹੁੰਦਿਆਂ ਇਹ ਕਹਿਣਾ ਕਿ ਰੱਬ ਉਨ੍ਹਾਂ ਨੂੰ ਸਮੱਤ ਬਕਸ਼ੇ ਜੋ ਮੇਰਾ ਵਿਰੋਧ ਕਰ ਰਹੇ ਨੇ, ਆਪਣੀ ਪਤਨੀ ਨਾਲ ਵੀ ਗੁੱਸੇ ‘ਚ ਗੱਲ ਕਰਨਾ।

ਈਟੀਵੀ ਭਾਰਤ ਨੇ ਇਸ ਗੁਰਦਾਸ ਮਾਨ ਵਿਵਾਦ ‘ਤੇ ਸੀਨੀਅਰ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਜਸਪਾਲ ਸਿੰਘ ਸਿੱਧੂ ਨੇ ਇੱਕ ਅਹਿਮ ਗੱਲ ਇੰਟਰਵਿਊ ‘ਚ ਆਖੀ.. ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਗੁਰਦਾਸ ਮਾਨ ਬੀਜੇਪੀ ‘ਚ ਸ਼ਾਮਿਲ ਹੋ ਗਿਆ ਹੋਵੇ ਜਾਂ ਆਉਣ ਵਾਲੇ ਸਮੇਂ ‘ਚ ਹੋਣਾ ਹੋਵੇ., ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਲੈਣ ਦੀ ਚਾਹ ਹੋਵੇਗੀ ਪਰ ਬੀਜੇਪੀ ‘ਚ ਦਾਖ਼ਲ ਹੋ ਕੇ ਵੀ ਉਨ੍ਹਾਂ ਨੂੰ ਕੁਝ ਹਾਸਿਲ ਨਹੀਂ ਹੋਵੇਗਾ।

ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨਾਲ ਜਦੋਂ ਇਸ ਵਿਸ਼ੇ 'ਤੇ ਗੱਲਬਾਤ ਕੀਤੀ ਗਈ , ਤਾਂ ਉਨ੍ਹਾਂ ਕਿਹਾ ਗੁਰਦਾਸ ਮਾਨ ਨੇ ਗੁਰਬਾਣੀ ਦਾ ਨਿਰਾਦਰ ਕੀਤਾ ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਦੇਹ ਸ਼ਿਵਾ ਬਰ ਮੋਹੇ ਇਹ.. ਬਿਨ੍ਹਾਂ ਸਿਰ ਢੱਕੇ ਗਾਇਆ ਅਤੇ ਸਾਹਮਣੇ ਲੋਕਾਂ ਦੇ ਪੈਰਾਂ 'ਚ ਉਸ ਵੇਲੇ ਜੁੱਤਿਆਂ ਸਨ, ਇਸ ਤੋਂ ਇਲਾਵਾ ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਦਾ ਹਿੱਸਾ ਇੱਕ ਭਜਨ ਦੇ ਵਿੱਚ ਵਰਤ ਲਿਆ, ਜੋ ਕਿ ਸਹੀ ਨਹੀ ਹੈ।

ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਲਖ਼ਵਿੰਦਰ ਜੌਹਲ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਕਰਕੇ ਹੀ ਗੁਰਦਾਸ ਮਾਨ ਸਾਰੀ ਦੁਨੀਆ ਦੇ ਵਿੱਚ ਛਾਏ ਨੇ, ਆਪਣੀ ਭਾਸ਼ਾ ਦੀ ਕਿਮਤ ਤੇ ਦੂਜੀ ਭਾਸ਼ਾ ਦੀ ਗੱਲ ਕਰਨਾ ਸਹੀ ਨਹੀਂ ਹੈ। ਪੰਜਾਬੀ ਜਾਗਰੀਤੀ ਮੰਚ ਦੇ ਅਹੁਦੇਦਾਰ ਦੀਪਕ ਬਾਲੀ ਨੇ ਕਿਹਾ ਕਿ ਇਹ ਵਿਵਾਦ ਦੁੱਖਦਾਈ ਹੈ, ਲੋਕਾਂ ਦੇ ਮਨਾਂ ਨੂੰ ਗੁਰਦਾਸ ਮਾਨ ਦੇ ਇਸ ਵਰਤਾਅ ਦੇ ਨਾਲ ਠੇਸ ਪਹੁੰਚੀ ਹੈ। ਗੁਰਦਾਸ ਮਾਨ ਦਾ ਗੀਤ ਹੈ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ, ਉਨ੍ਹਾਂ ਤੇ ਇਸ ਵੇਲੇ ਇਹ ਤੁੱਕ ਢੁੱਕ ਰਹੀ ਹੈ। ਕੀ ਖੱਟਿਆ ਮਾਨਾਂ ਇਹ ਵਿਵਾਦ ਛੇੜ ਕੇ

ਬੀਤੇ ਦਿਨ੍ਹੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਸੋਸ਼ਲ ਮੀਡੀਆ ਰਾਹੀਂ ਉਹ ਵੀਡੀਓ ਪਾਈ ਜਿਸ 'ਚ ਗੁਰਦਾਸ ਮਾਨ ਮੁਆਫ਼ੀ ਮੰਗ ਰਹੇ ਸਨ। ਦੱਸ ਦਈਏ ਕਿ ਗੁਰਦਾਸ ਮਾਨ ਨੇ ਮੁਆਫ਼ੀ ਸਿਰਫ਼ ਵਿਵਾਦ ਹੋਣ ਤੇ ਮੰਗੀ ਹੈ। ਆਪਣੇ ਬਿਆਨ 'ਤੇ ਉਹ ਅੱਜੇ ਵੀ ਕਾਇਮ ਨੇ, ਅਤੇ ਇਹ ਆਖ ਰਹੇ ਨੇ ਲੋਕ ਮੇਰੀ ਨਿਜੀ ਰਾਏ ਨੂੰ ਇੰਨੀ ਤਵੱਜੋਂ ਕਿਉਂ ਦੇ ਰਹੇ ਨੇ ਪੰਜਾਬੀ ਦੀ ਕਹਾਵਤ ਹੈ ਪਹਿਲਾਂ ਤੋਲੋ ਫੇਰ ਬੋਲੋ, ਇੱਜ਼ਤ ਬਣਾਉਣ ਨੂੰ ਵਰੇ ਲੱਗ੍ਹ ਜਾਂਦੇ ਨੇ ਗਵਾਉਣ ਨੂੰ ਇੱਕ ਬਿਆਨ ਹੀ ਕਾਫੀ ਹੈ। ਇਹ ਕਹਾਵਤ ਅੱਜ ਦੇ ਗਾਇਕਾਂ ਨੂੰ ਤਾਂ ਸਮਝਣੀ ਚਾਹੀਦੀ ਹੀ ਹੈ ਪਰ ਸਿਆਣੇ ਗਾਇਕਾਂ ਨੂੰ ਵੀ ਇਸ ‘ਤੇ ਅਮਲ ਕਰ ਲੈਣਾ ਚਾਹੀਦਾ ਹੈ।

Intro:ਪੰਜਾਬੀ ਫ਼ਿਲਮ ਕਾਸਟ " ਆਸਰਾ" ਦੀ ਟੀਮ ਅਮ੍ਰਿਤਸਰ ਪੂਜੀ
ਚਾਰ ਅਕਤੂਬਰ ਨੂੰ ਸਿਨੇਮਾ ਘਰ ਵਿੱਚ ਹੋਵੇਗੀ ਰਿਲੀਜ਼Body:ਅੰਕਰ: ਅੱਜ ਅਮ੍ਰਿਤਸਰ ਵਿੱਚ ਪੰਜਾਬੀ ਫ਼ਿਲਮ ਸਟਾਰ ਕਾਸਟ ਫ਼ਿਲਮ ਆਸਰਾ ਦੀ ਟੀਮ ਅਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਸਥਾਨਕ ਹੋਟਲ ਹੰਬਲ ਊਨਾ ਵਿੱਚ ਪ੍ਰੈਸ ਕਾਨਫਰੰਸ ਕੀਤੀ ਇਸਦੇ ਮੁੱਖ ਕਲਾਕਾਰ ਗੱਗੂ ਗਿੱਲ ਨੇ ਕਿਹਾ ਇਹ ਪਰਿਵਾਰਿਕ ਫ਼ਿਲਮ ਹੈConclusion:ਰਾਣੀ ਚੈਟਰਜੀ ਜੋ ਫਿਲਮ ਦੀ ਹੀਰੋਇਨ ਨੇ ਉਹ ਨਾਮੀ ਕਲਾਕਾਰ ਹੈ ਜਿਨ੍ਹਾਂ ਸਾਊਥ ਦੀਆ ਬੜੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਤੇ ਫ਼ਿਲਮ ਦਾ ਐਕਸ਼ਨ ਡਾਇਰੈਕਟਰ ਬਾਲੀਵੁੱਡ ਦੇਮਸ਼ਹੂਰ ਮਾਸਟਰ ਟੀਨੂੰ ਵਰਮਾ ਨੇ ਇਸ ਫ਼ਿਲਮ ਵਿਚ ਟਾਇਟਲ ਗੀਤ ਸ਼ੁਕਰਾਨਾ ਜਸਪਿੰਦਰ ਨਰੂਲਾ ਵਲੋਂ ਗਾਇਆ ਗਿਆ ਹੈ ਇਨ੍ਹ ਫ਼ਿਲਮ ਸਮਾਜ ਵਿਚ ਬੜਾ ਚੰਗਾ ਸੰਦੇਸ਼ ਦਿੰਦੀ ਹੈ, ਬੱਚਿਆਂ ਸਣੇ ਪੂਰਾ ਪਰਿਵਾਰ ਇਸ ਫ਼ਿਲਮ ਨੂੰ ਘਰ ਵਿੱਚ ਬੈਠ ਕੇ ਵੇਖ ਸਕਦਾ ਹੈ,
ਬਾਈਟ; ਗੱਗੂ ਗਿੱਲ ਮੁੱਖ ਕਲਾਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.