ETV Bharat / sitara

ਦਰਸ਼ਕਾਂ ਨੂੰ ਪਸੰਦ ਆ ਰਿਹੈ 'ਦਿਲ ਦੀਆਂ ਗੱਲਾਂ' ਦਾ ਟ੍ਰਲੇਰ - 3 may

'ਦਿਲ ਦੀਆਂ ਗੱਲਾਂ' ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਵੇਲੇ ਇਹ ਟ੍ਰੇਲਰ ਯੂਟਿਊਬ 'ਤੇ ਦੂਸਰੇ ਨਬੰਰ 'ਤੇ ਟ੍ਰੇਂਡ ਕਰ ਰਿਹਾ ਹੈ।

parmish verma and wamika
author img

By

Published : Apr 15, 2019, 3:26 PM IST

ਚੰਡੀਗੜ੍ਹ: 3 ਮਈ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਦਿਲ ਦੀਆਂ ਗੱਲਾਂ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ 'ਚ ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।
ਇੰਟਰਨੈਰਸ਼ਲ ਵਿਦਿਆਰਥਿਆਂ ਦੀ ਕਹਾਣੀ 'ਤੇ ਬਣੀ ਇਸ ਫ਼ਿਲਮ ਨੂੰ ਪਰਮੀਸ਼ ਵਰਮਾ ਅਤੇ ਉਦੇ ਪ੍ਰਤਾਪ ਸਿੰਘ ਨੇ ਲਿਖਿਆ ਅਤੇ ਨਿਰਦੇਸ਼ਨ ਕੀਤਾ ਹੈ।

  • " class="align-text-top noRightClick twitterSection" data="">
ਇਸ ਫ਼ਿਲਮ 'ਚ ਵਾਮਿਕਾ ਸੋਸ਼ਲ ਮੀਡੀਆ ਸਟਾਰ ਦੇ ਕਿਰਦਾਰ 'ਚ ਵਿਖਾਈ ਦੇ ਰਹੀ ਹੈ। ਜੋ ਖ਼ੁਦ ਨੂੰ ਕਿਸੇ ਬ੍ਰੈਂਡ ਤੋਂ ਘੱਟ ਨਹੀਂ ਸਮਝਦੀ। ਜਦੋਂ ਵਾਮਿਕਾ ਪਰਮੀਸ਼ ਨੂੰ ਮਿਲਦੀ ਹੈ ਤਾਂ ਦੋਹਾਂ ਦੇ ਵਿੱਚ ਨੋਕ-ਝੋਂਕ ਹੁੰਦੀ ਹੈ। ਇਹ ਨੋਕ-ਝੋਂਕ ਫ਼ਿਲਮ 'ਚ ਕਾਮੇਡੀ ਦਾ ਤੜਕਾ ਲਗਾਉਣ ਦਾ ਕੰਮ ਕਰਦੀ ਹੈ। ਪ੍ਰੇਮ ਕਹਾਣੀ 'ਤੇ ਆਧਾਰਿਤ ਇਸ ਫ਼ਿਲਮ ਦਾ ਕਲਾਈਮੈਕਸ ਉਸ ਵੇਲੇ ਵੇਖਣ ਨੂੰ ਮਿਲਦਾ ਹੈ ਜਦੋਂ ਵਾਮਿਕਾ ਅਤੇ ਪ੍ਰਮੀਸ਼ ਨੂੰ ਪਿਆਰ ਹੋ ਜਾਂਦਾ ਹੈ ਅਤੇ ਵਾਮਿਕਾ ਦੀ ਮੰਗਣੀ ਕਿਸੇ ਹੋਰ ਨਾਲ ਹੋ ਜਾਂਦੀ ਹੈ। ਵਾਮਿਕਾ ਅਤੇ ਪ੍ਰਮੀਸ਼ ਦਾ ਪਿਆਰ ਮਕਬੂਲ ਹੁੰਦਾ ਹੈ ਕਿ ਨਹੀਂ ਇਹ ਹੀ ਹੈ ਫ਼ਿਲਮ ਦੀ ਕਹਾਣੀ। ਇਸ ਫ਼ਿਲਮ ਦੇ ਟ੍ਰੇਲਰ ਨੂੰ ਯੂਟਿਊਬ 'ਤੇ ਭਰਵਾ ਹੁੰਗਾਰਾ ਮਿਲ ਰਿਹਾ ਹੈ। 13 ਅਪ੍ਰੈਲ ਨੂੰ ਰਿਲੀਜ਼ ਹੋਏ ਇਸ ਟ੍ਰੇਲਰ ਨੂੰ ਹੁਣ ਤੱਕ 3 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।ਜ਼ਿਕਰਯੋਗ ਹੈ ਕਿ ਇਹ ਪਰਮੀਸ਼ ਵਰਮਾ ਦੀ ਬਤੌਰ ਅਦਾਕਾਰ ਦੂਸਰੀ ਫ਼ਿਲਮ ਹੈ। ਪਹਿਲੀ ਫ਼ਿਲਮ 'ਰੌਕੀ ਮੈਂਟਲ' ਸੀ ਜੋ ਕਿ ਵੱਡੇ ਪਰਦੇ 'ਤੇ ਖ਼ਾਸ ਪ੍ਰਦਰਸ਼ਨ ਨਹੀਂ ਕਰ ਪਾਈ ਸੀ।

Intro:Body:

Bavleen

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.