ਚੰਡੀਗੜ੍ਹ:ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ (silpa seti) ਦੇ ਪਤੀ ਬਿਜਨਸਮੈਨ ਰਾਜ ਕੁੰਦਰਾ (Raj Kundra) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ਅਤੇ ਕਈ ਹਸਾਉਣ ਵਾਲੇ ਵੀਡੀਓਜ਼ ਪਾਉਂਦੇ ਰਹਿੰਦੇ ਹਨ। ਉਨ੍ਹਾ ਦੇ ਫਾਲੋਅਰਜ਼ ਵੀ ਇਨ੍ਹਾਂ ਵੀਡੀਓਜ਼ ਕਾਫੀ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਰਾਜ ਕੁੰਦਰਾ ਦੇ ਸ਼ੋਸਲ ਮੀਡੀਆ ਉਤੇ ਮਿਲਿਅਨ ਫਾਲੋਅਰਸ ਹਨ। ਹੁਣ ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਤੇ ਹੌਲੀਵੁੱਡ ਫ਼ਿਲਮ ਮਿਸਟਰ ਐਂਡ ਮਿਸਿਜ਼ ਸਮਿੱਥ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਇਕ ਮੋਬਾਇਲ ਐਪ ਰਾਹੀਂ ਬਰੈਡ ਪਿੱਟ ਤੇ ਐਂਜਲੀਨਾ ਜੌਲੀ ਦੇ ਚਿਹਰਿਆਂ ਨੂੰ ਬਦਲ ਕੇ ਆਪਣਾ ਅਤੇ ਆਪਣੀ ਪਤਨੀ ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦਾ ਚਿਹਰਾ ਲਾਇਆ ਹੈ। ਉਨ੍ਹਾਂ ਨੇ ਹੌਲੀਵੁੱਡ ਫਿਲਮ ਦੇ ਡਾਇਲਾਗ ਵੀ ਬੋਲੇ ਹਨ। ਪਿਛਲੇ ਸਾਲ ਵੀ ਕੋਰੋਨਾ ਦੇ ਦੌਰਾਨ ਉਹ ਆਪਣੀ ਪਤਨੀ ਸ਼ਿਲਪਾ ਸ਼ੈਟੀ ਦੇ ਨਾਲ ਵੀਡੀਓਜ਼ ਬਣਾ ਕੇ ਲੋਕਾਂ ਨੂੰ ਹਸਾਉਂਦੇ ਹੋਏ ਨਜ਼ਰ ਆਏ ਸਨ।
- " class="align-text-top noRightClick twitterSection" data="
">
ਰਾਜ ਕੁੰਦਰਾ ਜੋ ਕਿ ਇਕ ਬਿਜ਼ਨੈੱਸਮੈਨ ਹੈ ਸੋਸ਼ਲ ਮੀਡੀਆ ਤੇ ਫਨੀ ਵੀਡੀਓਜ਼ ਪਾਉਂਦੇ ਰਹਿੰਦੇ ਨੇ ਅਤੇ ਇਸ ਸਾਲ ਵੀ ਵੱਖਰੇ ਤਰੀਕੇ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਹੌਲੀਵੁੱਡ ਫਿਲਮ ਦੇ ਡਾਇਲਾਗ ਵੀ ਬੋਲੇ ਨੇ ।ਦੱਸ ਦੇਈਏ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੋਨਾਂ ਦਾ ਵਿਆਹ 22 ਨਵੰਬਰ 2009 ਨੂੰ ਹੋਇਆ ਸੀ ।ਸ਼ਿਲਪਾ ਸ਼ੈਟੀ ਰਾਜ ਕੁੰਦਰਾ ਦੀ ਦੂਜੀ ਪਤਨੀ ਹੈ ਇਸ ਤੋਂ ਪਹਿਲਾਂ ਰਾਜ ਕੁੰਦਰਾ ਦਾ ਵਿਆਹ ਕਵਿਤਾ ਦੇ ਨਾਲ ਹੋਇਆ ਸੀ ਜਿਨ੍ਹਾਂ ਦਾ ਤਲਾਕ ਸਾਲ 2006 ਵਿੱਚ ਹੋ ਗਿਆ ।ਸ਼ਿਲਪਾ ਸ਼ੈੱਟੀ ਫਿਲਹਾਲ ਰਿਐਲਿਟੀ ਸ਼ੋਅਜ਼ ਨੂੰ ਜੱਜ ਕਰ ਰਹੀ ਹੈ। ਉਨ੍ਹਾਂ ਦੀ ਬਾਲੀਵੁੱਡ ਫਿਲਮ ਹੰਗਾਮਾ-2 ਜਲਦ ਹੀ ਰਿਲੀਜ਼ ਹੋਣ ਵਾਲੀ ਹੈ ।