ETV Bharat / sitara

ਸ਼ਾਹਿਦ ਦੇ ਚਾਹੁਣ ਵਾਲਿਆਂ ਲਈ ਖ਼ੁਸ਼ਖ਼ਬਰੀ, 'ਜਰਸੀ' ਦੀ ਸ਼ੂਟਿੰਗ ਦਾ ਇੱਕ ਹੋਰ ਸ਼ਡਿਊਲ ਪੂਰਾ

author img

By

Published : Oct 18, 2020, 5:39 PM IST

ਸ਼ਾਹਿਦ ਕਪੂਰ ਨੇ ਆਪਣੀ ਆਉਣ ਵਾਲੀ ਜਰਸੀ ਦਾ ਇੱਕ ਹੋਰ ਸ਼ਡਿਊਲ ਪੂਰਾ ਕਰ ਲਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ। ਇਸ ਦੇ ਨਾਲ ਹੀ ਅਦਾਕਾਰ ਨੇ ਉੱਤਰਾਖੰਡ ਸਰਕਾਰ ਨੂੰ ਇਸ ਦੇ ਲਈ ਧੰਨਵਾਦ ਕੀਤਾ।

ਫ਼ੋਟੋ
ਫ਼ੋਟੋ

ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੇ ਆਪਣੀ ਆਉਣ ਵਾਲੀ ਫ਼ਿਲਮ ਜਰਸੀ ਦੀ ਸ਼ੂਟਿੰਗ ਦੇ ਲਈ ਇੱਕ ਹੋਰ ਸ਼ਡਿਊਲ ਪੂਰਾ ਕਰ ਲਿਆ ਹੈ। ਇਸ ਗੱਲ ਦੀ ਜਾਣਕਾਰੀ ਸ਼ਾਹਿਦ ਨੇ ਆਪਣੇ ਟਵੀਟਰ ਹੈਂਡਲ 'ਤੇ ਇੱਕ ਟਵੀਟ ਕਰਕੇ ਆਪਣੇ ਫੈਂਸ ਦੇ ਨਾਲ ਸਾਂਝੀ ਕੀਤੀ।

  • It’s a wrap on this schedule of #Jersey. I would like to thank the Govt of Uttarakhand for supporting and putting in place efficient policies that enabled us to safely shoot and wrap the schedule of our film in the many beautiful locations of the state.

    — Shahid Kapoor (@shahidkapoor) October 18, 2020 " class="align-text-top noRightClick twitterSection" data=" ">

ਅਦਾਕਾਰ ਨੇ ਟਵੀਟ ਕਰਦਿਆਂ ਹੋਇਆਂ ਲਿਖਿਆ, "ਜਰਸੀ ਦਾ ਇੱਕ ਹੋਰ ਸ਼ਡਿਊਲ ਪੂਰਾ ਹੋ ਗਿਆ ਹੈ। ਮੈਂ ਉੱਤਰਾਖੰਡ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਉਨ੍ਹਾਂ ਨੇ ਸਾਨੂੰ ਆਪਣੇ ਸੂਬੇ ਵਿੱਚ ਕਈ ਖ਼ੂਬਸੂਰਤ ਥਾਵਾਂ 'ਤੇ ਆਪਣੇ ਫ਼ਿਲਮ ਸ਼ਡਿਊਲ ਨੂੰ ਸੁਰੱਖਿਅਤ ਢੰਗ ਨਾਲ ਸ਼ੂਟ ਕਰਨ ਦਿੱਤਾ ਤੇ ਅਸੀਂ ਇਸ ਨੂੰ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ।

ਫ਼ਿਲਮ 'ਜਰਸੀ' ਦੱਖਣ ਦੀ ਇੱਕ ਸੁਪਰਹਿੱਟ ਫ਼ਿਲਮ ਦਾ ਹਿੰਦੀ ਰੀਮੇਕ ਹੈ। ਰਾਜਧਾਨੀ ਦੇਹਰਾਦੂਨ ਤੇ ਮਸੂਰੀ ਦੇ ਕੁਝ ਹਿੱਸਿਆਂ ਵਿੱਚ ਇਸ ਫ਼ਿਲਮ ਦੇ ਕਈ ਸੀਨ ਫ਼ਿਲਮਾਏ ਗਏ ਹਨ। ਦੇਹਰਾਦੂਨ ਦੇ ਇੱਕ ਮਸ਼ਹੂਰ ਸਟੇਡੀਅਮ ਵਿੱਚ ਸ਼ਾਹਿਦ ਦੇ ਕ੍ਰਿਕਟ ਖੇਡਣ ਦੇ ਬਹੁਤ ਸਾਰੇ ਦ੍ਰਿਸ਼ ਸ਼ਾਮਲ ਹਨ।

ਤੁਹਾਨੂੰ ਦੱਸ ਦੇਈਏ ਕਿ ਫ਼ਿਲਮ 'ਜਰਸੀ' 'ਚ ਸ਼ਾਹਿਦ ਕਪੂਰ ਅਰਜੁਨ ਨਾਂਅ ਦੇ ਇੱਕ ਨੌਜਵਾਨ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਰਣਜੀ ਟਰਾਫੀ ਦਾ ਖਿਡਾਰੀ ਹੈ। ਇਸ ਦੇ ਨਾਲ ਹੀ, ਉਹ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਲੈਂਦਾ ਹੈ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਪਿਤਾ ਪੰਕਜ ਕਪੂਰ ਅਤੇ ਅਦਾਕਾਰਾ ਮ੍ਰਿਣਾਲ ਠਾਕੁਰ ਵੀ ਫ਼ਿਲਮ ਅਦਾਕਾਰ ਸ਼ਾਹਿਦ ਕਪੂਰ ਦੇ ਨਾਲ ਨਜ਼ਰ ਆਉਣਗੀ।

ਜੋ ਪਿਛਲੇ ਸਾਲ ਆਈ ਫ਼ਿਲਮ 'ਬਟਲਾ ਹਾਊਸ' ਵਿਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ। ਇਸ ਫ਼ਿਲਮ ਦਾ ਨਿਰਦੇਸ਼ਨ ਗੌਤਮ ਤਿਨਾਨੌਰੀ ਕਰ ਰਹੇ ਹਨ। ਇਸ ਫ਼ਿਲਮ ਦੇ ਤੇਲਗੂ ਸੰਸਕਰਣ ਦਾ ਨਿਰਦੇਸ਼ਨ ਵੀ ਗੌਤਮ ਨੇ ਕੀਤਾ ਹੈ। ਫ਼ਿਲਮ ਦਾ ਨਿਰਮਾਣ ਅੱਲੂ ਅਰਵਿੰਦ, ਅਮਨ ਗਿੱਲ ਅਤੇ ਦਿਲ ਰਾਜੂ ਕਰ ਰਹੇ ਹਨ। ਇਹ ਫ਼ਿਲਮ ਅਗਲੇ ਸਾਲ 28 ਅਗਸਤ ਨੂੰ ਰਿਲੀਜ਼ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.