ਮੁੰਬਈ: ਐਨਸੀਬੀ ਨੇ ਮੁੰਬਈ ਵਿੱਚ ਮਾਦਕ ਪਦਾਰਥਾਂ ਦੀ ਤਸਕਰੀ ਵਿਰੁੱਧ ਛਾਪੇਮਾਰੀ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਭਾਰੀ ਮਾਤਰਾ ਵਿੱਚ ਮਾਦਕ ਪਦਾਰਥ ਜਬਤ ਕੀਤੇ ਗਏ ਹਨ।
ਦੱਸ ਦੇਈਏ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਵਿੱਚ ਸਾਹਮਣੇ ਆਏ ਡਰੱਗਸ ਸਿੰਡੀਕੇਟ ਦੀ ਭਾਲ ਕਰ ਰਹੀ ਐਨਸੀਬੀ ਨੇ ਸ਼ਨੀਵਾਰ ਨੂੰ ਮੁੰਬਈ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਐਨਸੀਬੀ ਨੇ ਕਰਮਜੀਤ ਸਿੰਘ ਆਨੰਦ, ਐਂਟਨੀ ਫਰਨਾਂਡੀਜ਼, ਅੰਕੁਸ਼ ਅਰਨੇਜਾ ਅਤੇ ਇਕ ਹੋਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਰਮਜੀਤ ਕੋਲੋਂ ਵੱਡੀ ਮਾਤਰਾ ਵਿੱਚ ਗਾਂਜਾ ਮਿਲਿਆ ਹੈ। ਦੂਜੇ ਪਾਸੇ, ਦਾਦਰ ਪੱਛਮ ਵਿੱਚ ਹੋਈ ਕਾਰਵਾਈ ਵਿੱਚ ਗਾਂਜਾ ਸਪਲਾਇਰ ਐਂਟਨੀ ਫਰਨਾਂਡੀਜ਼ ਦੇ ਨਾਲ 2 ਵਿਅਕਤੀਆਂ ਨੂੰ 500 ਗ੍ਰਾਮ ਗਾਂਜਾ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼ਨੀਵਾਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਵਿਰੁੱਧ ਮੁੰਬਈ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਤੋਂ ਬਾਅਦ ਇੱਕ ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਦੇ ਆਧਾਰ 'ਤੇ ਇਹ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਐਨਸੀਬੀ ਨੇ ਕਰਮਜੀਤ ਨਾਂਅ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦਾ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਸ ਦੇ ਮਾਮਲੇ ਵਿੱਚ ਇੱਥੇ ਕੋਈ ਸਿੱਧਾ ਸੰਪਰਕ ਨਹੀਂ ਹੈ, ਜਿਸਦੀ ਜਾਂਚ ਐਨਸੀਬੀ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੁਆਰਾ ਕੀਤੀ ਜਾ ਰਹੀ ਹੈ।