ਚੰਡੀਗੜ੍ਹ: ਪੰਜਾਬੀ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਅਤੇ ਸਾਜ ਆਖਿਰ ਇੱਕ ਦੂਜੇ ਦੇ ਹੋ ਗਏ ਹਨ। ਤੁਹਾਨੂੰ ਦੱਸ ਦਈਏ ਕਿ ਕਈ ਦਿਨਾਂ ਦਾ ਦੋਵਾਂ ਦੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ।
ਸ਼ਨੀਵਾਰ ਨੂੰ ਦੋਵਾਂ ਨੇ ਵਿਆਹ ਕਰ ਲਿਆ। ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ਉਤੇ ਕਈ ਤਰ੍ਹਾਂ ਦੇ ਪੋਜ਼ਾਂ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹਨਾਂ ਤਸਵੀਰਾਂ ਵਿੱਚ ਗਾਇਕਾ ਬਹੁਤ ਸੋਹਣੀ ਲੱਗ ਰਹੀ ਸੀ।
ਸ਼ੋਸਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਅਫਸਾਨਾ ਨੇ ਲਿਖਿਆ ਹੈ ਕਿ 'ਸਾਡੀਆਂ ਖੁਸ਼ੀਆਂ ਹੁਣ ਸ਼ੁਰੂ ਹੋਈਆਂ ਹਨ'।
ਇਸ ਕੈਪਸ਼ਨ ਉਤੇ ਪੰਜਾਬੀ ਦੇ ਕਈ ਗਾਇਕਾ ਨੇ ਪ੍ਰਤੀਕਿਰਿਆ ਦਿੱਤੀ।
ਇਸੇ ਤਰ੍ਹਾਂ ਹੀ ਪੰਜਾਬੀ ਗਾਇਕ ਦਿਲਜੋਤ ਨੇ ਲਿਖਿਆ ਕਿ 'ਬਹੁਤ ਸੋਹਣੀ ਲੱਗ ਰਹੀ ਆ... ਮੁਬਾਰਕਾਂ ਹੋਣ"।
ਅਫਸਾਨਾ ਨੇ ਜੋ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਪਿੰਕ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ।
ਸਾਜ ਨੇ ਹਰੇ ਰੰਗ ਦੀ ਸ਼ੇਰਵਾਨੀ ਪਹਿਣੀ ਹੋਈ ਹੈ।
ਅਫਸਾਨਾ ਅਤੇ ਸਾਜ ਦੇ ਵਿਆਹ 'ਚ ਉਸ ਦੇ ਬਿੱਗ ਬੌਸ 15 ਦੇ ਕਈ ਦੋਸਤਾਂ ਨੇ ਵੀ ਸ਼ਿਰਕਤ ਕੀਤੀ।
ਉਸ ਨੇ ਵਿਆਹ 'ਚ ਕਾਫੀ ਮਸਤੀ ਕੀਤੀ ਹੈ।
ਵਿਆਹ 'ਚ ਰਾਖੀ ਸਾਵੰਤ, ਅਕਸ਼ਰਾ ਸਿੰਘ, ਡੋਨਾਲ ਬਿਸ਼ਟ, ਹਿਮਾਂਸ਼ੀ ਖੁਰਾਣਾ ਸਮੇਤ ਕਈ ਸੈਲੇਬਸ ਪਹੁੰਚੇ ਹਨ।
ਇਹ ਵੀ ਪੜ੍ਹੋ:ਮੋਨਾਲੀਸਾ ਨੇ ਸ਼ਾਟ ਡਰੈੱਸ ਵਿੱਚ ਦਿੱਤੇ ਸਾਹ ਰੋਕ ਦੇਣ ਵਾਲੇ ਪੋਜ਼, ਦੇਖੋ ਤਸਵੀਰਾਂ