ਚੰਡੀਗੜ੍ਹ: ਪਿਛਲਾ ਸਾਲ ਸਿਨਮੇ ਲਈ ਬਹੁਤਾ ਚੰਗਾ ਨਹੀਂ ਰਿਹਾ, ਜਿਸ ਦੇ ਕਈ ਕਾਰਨ ਹਨ ਸਭ ਤੋਂ ਵੱਡਾ ਕਾਰਨ ਕਰੋਨਾ ਵਾਇਰਸ ਹੈ, ਇਸੇ ਤਰ੍ਹਾਂ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਕਾਫ਼ੀ ਸਮੇਂ ਬਾਅਦ ਪੰਜਾਬੀ ਸਿਨਮਾ ਲਾਇਨ 'ਤੇ ਆਇਆ ਹੈ, ਹੁਣ ਬੈਕ ਟੂ ਬੈਕ ਫਿਲਮਾਂ ਰਿਲੀਜ਼ ਦੀ ਮਿਤੀ ਫੜ ਰਹੀਆਂ ਹਨ।
ਤੁਹਾਨੂੰ ਦੱਸ ਦਈਏ ਪਹਿਲਾਂ ਫਿਲਮ ਲੌਂਗ ਲਾਚੀ 2 ਨੂੰ, ਫਿਰ ਆਜਾ ਮੈਕਸੀਕੋ ਚੱਲੀਏ ਨੂੰ, ਫਿਰ ਕਲੀ ਜੋਟਾ ਨੂੰ ਅਤੇ ਹੁਣ ਐਮੀ ਵਿਰਕ ਦੀ ਫਿਲਮ ਸੌਂਕਣ ਸੌਂਕਣੇ ਨੂੰ ਰਿਲੀਜ਼ ਮਿਤੀ ਮਿਲ ਗਈ ਹੈ, ਇਸ ਬਾਰੇ ਜਾਣਕਾਰੀ ਖੁਦ ਸ਼ੋਸਲ ਮੀਡੀਆ 'ਤੇ ਐਮੀ ਵਿਰਕ ਨੇ ਪੋਸਟ ਪਾ ਦਿੱਤੀ। ਫਿਲਮ 6 ਮਈ ਨੂੰ ਰਿਲੀਜ਼ ਹੋਵੇਗੀ।
- " class="align-text-top noRightClick twitterSection" data="
">
ਐਮੀ ਵਿਰਕ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ' ਕਿਰਪਾ ਕਰਕੇ ਨੋਟ ਕਰਲੋ। ਵਾਹਿਗੁਰੂ ਮਿਹਰ ਕਰਨ। ਸੌਂਕਣ ਸੌਂਕਣੇ 6 ਮਈ 2022।'
ਜ਼ਿਕਰਯੋਗ ਹੈ ਕਿ ਫਿਲਮ ਵਿੱਚ ਸਟਾਰ ਕਲਾਕਾਰ ਵਿੱਚ ਸਰਗੁਣ ਮਹਿਤਾ, ਐਮੀ ਵਿਰਕ ਅਤੇ ਗਾਇਕਾ ਨਿਮਰਤ ਖਹਿਰਾ ਵੀ ਹੋਵੇਗੀ। ਇਸ ਫਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਅਤੇ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ।
ਇਹ ਵੀ ਪੜ੍ਹੋ:ਜਾਤੀਸੂਚਕ ਟਿੱਪਣੀ ਮਾਮਲਾ: 'ਬਬੀਤਾ ਜੀ' ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ