ਮੁੰਬਈ: ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਰੇਖਾ ਦੇ ਬੰਗਲੇ ਦਾ ਇਕ ਸਿਕਿਓਰਿਟੀ ਗਾਰਡ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਅਭਿਨੇਤਰੀ ਆਪਣੇ ਬੰਗਲੇ ਵਿੱਚ ਇਕਾਂਤਵਾਸ ਵਿੱਚ ਹੈ।
ਸੁਰੱਖਿਆ ਗਾਰਡ ਤੋਂ ਬਾਅਦ ਉਸ ਖੇਤਰ ਦੇ ਚਾਰ ਹੋਰ ਬੰਗਲਿਆਂ ਦੇ ਚੌਕੀਦਾਰਾਂ ਦੀ ਰਿਪੋਰਟ ਵੀ ਸਕਾਰਾਤਮਕ ਆਈ। ਇਸ ਤੋਂ ਬਾਅਦ ਰੇਖਾ ਦੇ ਬੰਗਲੇ ਨੂੰ ਸੀਲ ਕਰ ਦਿੱਤਾ ਗਿਆ ਹੈ। ਫਿਰ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ, BMC ਦੀ ਟੀਮ ਨੇ ਸਾਰਿਆਂ ਨੂੰ ਕੋਵਿਡ ਸੈਂਟਰ ਭੇਜਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਟੀਮ ਰੇਖਾ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੇ ਟੈਸਟ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਨੂੰ ਘਰ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਬੀਐਮਸੀ ਦੀ ਟੀਮ ਨੇ ਰੇਖਾ ਦੇ ਕੋਰੋਨਾ ਟੈਸਟ ਲਈ ਪੁੱਛਿਆ ਤਾਂ ਅਦਾਕਾਰਾ ਦੇ ਮੈਨੇਜਰ ਨੇ ਉਨ੍ਹਾਂ ਨੂੰ ਆਪਣਾ ਨੰਬਰ ਦੇ ਦਿੱਤਾ ਤੇ ਬਾਅਦ ਵਿੱਚ ਉਨ੍ਹਾਂ ਨੂੰ ਗੱਲ ਕਰਨ ਲਈ ਕਿਹਾ।
ਇਸ ਤੋਂ ਬਾਅਦ ਟੀਮ ਨੇ ਰੇਖਾ ਦੇ ਘਰ ਨੂੰ ਬਾਹਰ ਤੋਂ ਸੈਨੀਟਾਇਜ਼ ਕਰਕੇ ਆਪਣਾ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਤੇ ਟੀ ਵੀ ਮਸ਼ਹੂਰ ਹਸਤੀਆਂ ਸਮੇਤ ਅਦਾਕਾਰਾਂ ਦੇ ਗਾਰਡਜ਼, ਹਾਊਸ ਹੈਲਪਸ, ਡਰਾਈਵਰ ਕੋਰੋਨਾ ਦੀ ਪਕੜ ਵਿੱਚ ਆ ਗਏ ਹਨ। ਜਿਨ੍ਹਾਂ ਵਿਚੋਂ ਕੁਝ ਦਾ ਇਲਾਜ ਚੱਲ ਰਿਹਾ ਹੈ, ਕੁਝ ਆਪਣੇ ਘਰ ਵਿਚ ਇਕਾਂਤਵਾਸ ਹਨ।