ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਦਾ ਇੱਕ ਰਿਵਾਜ਼ ਹੈ ਜੋ ਗਾਇਕ ਹਿੱਟ ਹੈ ਉਹ ਫ਼ਿਲਮਾਂ ਦਾ ਰੁੱਖ ਜ਼ਰੂਰ ਕਰਦਾ ਹੈ, ਇਸੇ ਰਾਹ 'ਤੇ ਤੁਰਦੇ ਹੋਏ ਗਾਇਕ ਰਾਜਵੀਰ ਜਵੰਦਾ ਬੈਕ-ਟੂ-ਬੈਕ ਪੰਜਾਬੀ ਫ਼ਿਲਮਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਨੇ ਪੰਜਾਬੀ ਫ਼ਿਲਮ 'ਮਿੰਦੋ ਤਸੀਲਦਾਰਨੀ' ਦਾ ਸ਼ੂਟ ਖ਼ਤਮ ਕੀਤਾ ਹੈ ਅਤੇ ਹੁਣ ਉਹ ਫ਼ਿਲਮ 'ਯਮਲਾ' ਦੇ ਵਿੱਚ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।
- " class="align-text-top noRightClick twitterSection" data="
">
ਦੱਸਣਯੋਗ ਹੈ ਕਿ ਇਸ ਫ਼ਿਲਮ ਦੇ ਵਿੱਚ ਰਾਜਵੀਰ ਜਵੰਦਾ ਨਾਲ ਸਾਨਵੀ ਧੀਮਾਨ ਨਜ਼ਰ ਆਵੇਗੀ। ਦੋਹਾਂ ਕਲਾਕਾਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਫ਼ਿਲਮ ਦਾ ਸ਼ੂਟ ਅੰਮ੍ਰਿਤਸਰ ਵਿੱਚ ਚੱਲ ਰਿਹਾ ਹੈ। ਫ਼ਿਲਮ 'ਚ ਗੁਰਪ੍ਰੀਤ ਘੁੱਗੀ , ਹਾਰਬੀ ਸੰਘਾ, ਨਵਨੀਤ ਢਿੱਲੋਂ ਤੇ ਕਈ ਹੋਰ ਉੱਘੇ ਕਲਾਕਾਰ ਵਿਖਾਈ ਦੇਣਗੇ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਨੂੰ ਡਾਇਰੈਕਟ ਰਾਕੇਸ਼ ਮੇਹਤਾ ਕਰ ਰਹੇ ਹਨ, ਇਹ ਫ਼ਿਲਮ ਗੋਲਡਨ ਬ੍ਰਿਜ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾਵੇਗੀ।