ਚੰਡੀਗੜ੍ਹ: ਪੰਜਾਬੀ ਫਿਲਮੀ ਦੁਨੀਆਂ ਵਿੱਚ ਆਏ ਦਿਨ ਵੱਖਰੀਆਂ ਤਰ੍ਹਾਂ ਦੀਆਂ ਖ਼ਬਰਾਂ ਸੁਣ ਨੂੰ ਮਿਲਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਹੀ ਇੱਕ ਖ਼ਬਰ ਪੰਜਾਬੀ ਗਾਇਕ ਨਾਲ ਸੰਬੰਧਿਤ ਹੈ, ਜਿੱਥੇ ਕਿ ਗਾਇਕ ਜੋਰਡਨ ਸੰਧੂ ਦੇ ਵਿਆਹ ਦੀ ਖ਼ਬਰ ਹੈ, ਇਸ ਦੇ ਵਿਆਹ ਨੂੰ ਲੈਕੇ ਪੰਜਾਬੀ ਫੈਨਸ ਵਿੱਚ ਕਾਫ਼ੀ ਉਤਸ਼ਾਹ ਹੈ।
- " class="align-text-top noRightClick twitterSection" data="
">
ਦੱਸਿਆ ਜਾ ਰਿਹਾ ਹੈ ਕਿ ਜੋਰਡਨ ਸੰਧੂ ਦੀ ਪਤਨੀ ਐੱਨਆਰਆਈ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਜੋਰਡਨ ਸੰਧੂ ਬੀਤੇ ਦਿਨੀਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਜੋਰਡਨ ਨੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਈਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਵੀ ਵਿਆਹ ਦੇ ਅਤੇ ਨਵੀਂ ਜ਼ਿੰਦਗੀ ਲਈ ਦੁਆਵਾਂ ਭੇਜੀਆਂ ਸਭ ਦਾ ਬਹੁਤ-ਬਹੁਤ ਧੰਨਵਾਦ। ਗਾਇਕ ਦੇ ਵਿਆਹ ਵਿੱਚ ਸਰਗੁਣ ਮਹਿਤਾ, ਨਿਸ਼ਾ ਬਾਨੋ ਅਤੇ ਹੋਰ ਕਈ ਖਾਸ ਸਖ਼ਸ਼ੀਅਤਾਂ ਪਹੁੰਚੀਆਂ।
ਇਹ ਵੀ ਪੜ੍ਹੋ: Main Chala Song Release: ਸਲਮਾਨ ਖਾਨ ਦਾ ਲਵ ਟਰੈਕ ਗੀਤ 'ਮੈਂ ਚਲਾ' ਹੋਇਆ ਰਿਲੀਜ਼, ਦੇਖੋ