ਅੰਮ੍ਰਿਤਸਰ: ਪੰਜਾਬੀ ਮਸ਼ਹੂਰ ਗਾਇਕ ਜੈਜ਼ੀ ਬੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਨਾਲ ਹੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਇਸ ਦੌਰਾਨ ਗਾਇਕ ਜੈਜ਼ੀ ਬੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਜਿਹਾ ਦਰ ਹੈ ਜਿੱਥੇ ਹਰ ਇੱਕ ਨੂੰ ਹਰ ਰਹਿਮਤ ਮਿਲਦੀ ਹੈ।
ਗੱਲ ਕੀਤੀ ਜਾਵੇ ਪੰਜਾਬੀ ਗਾਇਕ ਜੈਜ਼ੀ ਬੀ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵੱਲੋਂ ਅੱਜ ਵੀ ਉਸੇ ਤਰ੍ਹਾਂ ਹੀ ਪਸੰਦ ਕੀਤਾ ਜਾਂਦਾ ਹੈ ਜਿਵੇਂ 90 ਦੇ ਦਹਾਕੇ 'ਚ ਪਸੰਦ ਕੀਤਾ ਜਾਂਦਾ ਰਿਹਾ ਹੈ।
- " class="align-text-top noRightClick twitterSection" data="
">
ਸੋਸ਼ਲ ਮੀਡੀਆ 'ਤੇ ਵੀ ਜੈਜ਼ੀ ਬੀ ਕਾਫੀ ਐਕਟਿਵ ਰਹਿੰਦੇ ਹਨ। ਜੈਜ਼ੀ ਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1993 ’ਚ ਘੁੱਗੀਆਂ ਦਾ ਜੋੜੇ ਦੇ ਨਾਲ ਕੀਤੀ ਸੀ।
ਜੈਜ਼ੀ ਬੀ ਨੇ ਕੈਪਸ਼ਨ 'ਚ 'ਵਾਹਿਗੁਰੂ' ਲਿਖਿਆ ਹੋਇਆ ਹੈ।
ਇਹ ਵੀ ਪੜ੍ਹੋ: ਐਮੀ ਵਿਰਕ ਦੀ ਨਵੀਂ ਫ਼ਿਲਮ ਦਾ ਪੋਸਟਰ ਰਿਲੀਜ਼, ਫਿਲਮ 'ਆਜਾ ਮੈਕਸੀਕੋ ਚੱਲੀਏ'