ETV Bharat / sitara

ਦੂਰਬੀਨ ਦੇ ਵਿੱਚ ਨਜ਼ਰ ਆਵੇਗੀ ਵਾਮਿਕਾ ਅਤੇ ਨਿੰਜਾ ਦੀ ਲਵ ਸਟੋਰੀ - ਫ਼ਿਲਮ ਦੂਰਬੀਨ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਨਿੰਜਾ ਦੀ ਤੀਸਰੀ ਫ਼ਿਲਮ ਦੂਰਬੀਨ 27 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਪਹਿਲੇ ਗੀਤ 'ਚ ਨਿੰਜਾ ਅਤੇ ਵਾਮਿਕਾ ਦੀ ਲਵ ਸਟੋਰੀ ਵਿਖਾਈ ਗਈ ਹੈ।

ਫ਼ੋਟੋ
author img

By

Published : Sep 15, 2019, 6:17 PM IST

ਚੰਡੀਗੜ੍ਹ: ਪੰਜਾਬੀ ਗਾਇਕ ਨਿੰਜਾ ਦੀ ਗਾਇਕੀ ਦੇ ਵਿੱਚ ਜੋ ਦਰਦ ਹੈ ਉਹ ਹਰ ਇੱਕ ਗਾਇਕ ਦੀ ਆਵਾਜ਼ ਦੇ ਵਿੱਚ ਸੁਣਨ ਨੂੰ ਨਹੀਂ ਮਿਲਦਾ, ਇਸ ਗਾਇਕ ਨੇ ਵੀ ਪੰਜਾਬੀ ਇੰਡਸਟਰੀ ਦੀ ਰਵਾਇਤ ਮੁਤਾਬਿਕ ਗਾਇਕੀ ਤੋਂ ਅਦਾਕਾਰੀ ਦੇ ਵਿੱਚ ਪ੍ਰਵੇਸ਼ ਕੀਤਾ। ਫ਼ਿਲਮ ਚੰਨਾ ਮੇਰਿਆ ਦੇ ਵਿੱਚ ਨਿੰਜਾ ਦੀ ਅਦਾਕਾਰੀ ਦੀ ਵੀ ਖ਼ੂਬ ਸ਼ਲਾਘਾ ਹੋਈ।

ਪਹਿਲੀ ਫ਼ਿਲਮ 'ਚ ਤਾਂ ਨਿੰਜਾ ਨੇ ਚੰਗਾ ਪ੍ਰਦਰਸ਼ਨ ਕੀਤਾ ਹੀ ਦੂਜੀ ਫ਼ਿਲਮ ਹਾਈ ਐਂਡ ਯਾਰੀਆਂ ਦੇ ਵਿੱਚ ਅਦਾਕਾਰੀ ਦੀ ਚੰਗੀ ਕੋਸ਼ਿਸ਼ ਕੀਤੀ। ਇਸ ਫ਼ਿਲਮ 'ਚ ਰਣਜੀਤ ਬਾਵਾ, ਜੱਸੀ ਗਿੱਲ ਵੀ ਮੁੱਖ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦਿੱਤੇ ਸੀ। ਇਸ ਫ਼ਿਲਮ 'ਚ ਤਿੰਨਾਂ ਹੀ ਕਲਾਕਾਰਾਂ ਦੀ ਬੌਂਡਿੰਗ ਕਮਾਲ ਦੀ ਸੀ।

ਦੱਸ ਦਈਏ ਕਿ 27 ਸਤੰਬਰ ਨੂੰ ਨਿੰਜਾ ਦੀ ਤੀਸਰੀ ਫ਼ਿਲਮ ਦੂਰਬੀਨ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੇ ਵਿੱਚ ਨਿੰਜਾ ਅਤੇ ਵਾਮਿਕਾ ਗੱਬੀ ਪਹਿਲੀ ਵਾਰ ਸ੍ਰਕੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਂਣਗੇ। ਇਸ਼ਾਨ ਚੋਪੜਾ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਪੋਸਟਰ ਅਤੇ ਪਹਿਲਾ ਗੀਤ ਨਵੀਂ ਨਵੀਂ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦਾ ਪ੍ਰਮੋਸ਼ਨ ਨਿੰਜਾ ਸੋਸ਼ਲ ਮੀਡੀਆ 'ਤੇ ਜ਼ੋਰਾਂ-ਸ਼ੋਰਾਂ ਦੇ ਨਾਲ ਕਰ ਰਹੇ ਹਨ।

ਇਸ ਫ਼ਿਲਮ ਦੇ ਗੀਤ ਨਵੀ ਨਵੀਂ ਨੂੰ ਵੇਖ ਕੇ ਇਹ ਹੀ ਪ੍ਰਤੀਤ ਹੋ ਰਿਹਾ ਹੈ ਕਿ ਫ਼ਿਲਮ ਦੇ ਵਿੱਚ ਲਵ ਸਟੋਰੀ ਵਿਖਾਈ ਜਾਵੇਗੀ। ਇਹ ਲਵ ਸਟੋਰੀ ਦਰਸ਼ਕਾਂ ਨੂੰ ਕਿਵੇਂ ਦੀ ਲਗਦੀ ਹੈ। ਇਹ ਤਾਂ 27 ਸਤੰਬਰ ਨੂੰ ਪਤਾ ਲੱਗ ਹੀ ਜਾਵੇਗਾ।

Intro:Body:

bavleen

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.