ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਡਰੱਗਸ ਐਂਗਲ ਦੀ ਜਾਂਚ ਕਰ ਰਹੀ ਐਨਸੀਬੀ ਨੇ ਦੀਪਿਕਾ ਪਾਦੁਕੋਣ, ਸਾਰਾ ਅਲੀ ਖ਼ਾਨ ਤੇ ਸ਼ਰਧਾ ਕਪੂਰ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਪਾਦੁਕੋਣ, ਸਾਰਾ ਅਲੀ ਖ਼ਾਨ, ਸ਼ਰਧਾ ਕਪੂਰ, ਕਰਿਸ਼ਮਾ ਪ੍ਰਕਾਸ਼ ਇਨ੍ਹਾਂ ਸਾਰਿਆਂ ਦੇ ਫ਼ੋਨ ਐਨਸੀਬੀ ਨੇ ਪੁੱਛਗਿੱਛ ਤੋਂ ਬਾਅਦ ਸੀਜ਼ ਕੀਤੇ ਹਨ।
ਸੂਤਰਾਂ ਮੁਤਾਬਕ ਇਨ੍ਹਾਂ ਸਾਰਿਆਂ ਦੇ ਫ਼ੋਨ ਦਾ ਡਾਟਾ ਰਿਕਵਰ ਕੀਤਾ ਜਾਵੇਗਾ ਤੇ ਜਾਂਚ ਦੇ ਲ਼ਈ ਬ੍ਰੇਕ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਮਾਮਲੇ ਵਿੱਚ ਪਹਿਲਾਂ ਜਯਾ ਸਾਹ, ਮਧੂ ਮਾਂਟੇਨਾ, ਧਰੂਵ ਦੇ ਫ਼ੋਨ ਵੀ ਸੀਜ਼ ਕੀਤੇ ਹੋਏ ਹਨ। ਐਨਸੀਬੀ ਨੇ ਸ਼ਰੂਤੀ ਮੋਦੀ ਫ਼ੋਨ ਵੀ ਸੀਜ਼ ਕੀਤਾ ਸੀ।
ਦੱਸ ਦੇਈਏ ਕਿ ਦੀਪਿਕਾ ਅੱਜ ਸਵੇਰੇ ਐਨਸੀਬੀ ਦਫ਼ਤਰ ਪਹੁੰਚੀ। ਐਨਸੀਬੀ ਨੇ ਉਸ ਤੋਂ 6 ਘੰਟਿਆਂ ਤੋਂ ਪੁੱਛਗਿੱਛ ਕੀਤੀ। ਅਦਾਕਾਰ ਤੋਂ ਮੁੰਬਈ ਦੇ ਕੋਲਾਬਾ ਦੇ ਐਵਲਿਨ ਗੈਸਟ ਹਾਊਸ ਵਿੱਚ ਪੁੱਛਗਿੱਛ ਕੀਤੀ ਗਈ, ਜਿੱਥੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ ਅਧਾਰਤ ਹੈ। ਅਦਾਕਾਰਾ ਸ਼ਰਧਾ ਕਪੂਰ ਵੀ ਦੀਪਿਕਾ ਤੋਂ ਬਾਅਦ ਐਨਸੀਬੀ ਦਫ਼ਤਰ ਪਹੁੰਚੀ ਸੀ। ਇਸ ਦੇ ਨਾਲ ਹੀ ਸਾਰਾ ਅਲੀ ਖ਼ਾਨ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਦਫ਼ਤਰ ਵੀ ਪਹੁੰਚੀ ਸੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਐਨਸੀਬੀ ਨੇ ਦੀਪਿਕਾ ਦੇ ਟੈਲੇਂਟ ਮੈਨੇਜਰ ਕਰਿਸ਼ਮਾ ਪ੍ਰਕਾਸ਼ ਤੋਂ ਪੁੱਛਗਿੱਛ ਕੀਤੀ ਸੀ। ਇਸ ਤੋਂ ਇਲਾਵਾ ਅਦਾਕਾਰ ਰਕੁਲ ਪ੍ਰੀਤ ਸਿੰਘ ਨਾਲ ਵੀ ਪ੍ਰਸ਼ਨਾਂ ਦੇ ਜਵਾਬ ਦਿੱਤੇ ਗਏ। ਕਰਿਸ਼ਮਾ ਪ੍ਰਕਾਸ਼ ਫਿਰ ਸ਼ਨੀਵਾਰ ਨੂੰ ਪੁੱਛਗਿੱਛ ਲਈ ਪਹੁੰਚ ਗਈ ਹੈ।