ਚੰਡੀਗੜ੍ਹ : 11 ਮਾਰਚ 2016 ਨੂੰ ਰਿਲੀਜ਼ ਹੋਈ ਸੀ ਫ਼ਿਲਮ 'ਅਰਦਾਸ' ਇਸ ਫ਼ਿਲਮ ਨੂੰ ਦਰਸ਼ਕਾਂ ਨੇ ਇਨ੍ਹਾਂ ਪਿਆਰ ਦਿੱਤਾ ਸੀ ਕਿ ਸਾਲ 2019 ਦੇ ਵਿੱਚ 19 ਜੁਲਾਈ ਨੂੰ ਫ਼ਿਲਮ 'ਅਰਦਾਸ ਕਰਾਂ' ਰਿਲੀਜ਼ ਹੋਈ ਹੈ। ਇਹ ਫ਼ਿਲਮ ਹਰ ਘਰ ਦੀ ਕਹਾਣੀ ਹੈ। ਫ਼ਿਲਮ ਦਾ ਇੱਕ ਸੀਨ ਤੁਹਾਨੂੰ ਰੋਵਾਵੇਗਾ ਉੱਥੇ ਹੀ ਦੂਜੇ ਪਾਸ ਫ਼ਿਲਮ ਦਾ ਇੱਕ ਸੀਨ ਤੁਹਾਨੂੰ ਹਸਾਵੇਗਾ।
ਦਰਸ਼ਕਾਂ ਨੂੰ ਇਹ ਫ਼ਿਲਮ ਬਹੁਤ ਪੰਸਦ ਆਈ ਹੈ। ਦਰਸ਼ਕਾਂ ਨੇ ਕਿਹਾ ਕਿ ਇਹ ਇੱਕ ਫ਼ਿਲਮ ਨਹੀਂ ਸਬਕ ਹੈ ਜੋ ਲੋਕ ਇਹ ਸੋਚਦੇ ਹਨ ਕਿ ਜ਼ਿੰਦਗੀ ਦੇ ਦੁੱਖ ਸਿਰਫ਼ ਉਨ੍ਹਾਂ ਨੂੰ ਹਨ, ਉਹ ਇਹ ਫ਼ਿਲਮ ਜ਼ਰੂਰ ਵੇਖਣ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਫ਼ਿਲਮ ਜ਼ਿੰਦਗੀ ਨੂੰ ਪਿਆਰ ਕਰਨਾ ਸਿਖਾਵੇਗੀ।
ਕਾਬਿਲ-ਏ-ਗੌਰ ਹੈ ਕਿ ਇਸ ਫ਼ਿਲਮ ਦੇ ਨਿਰਦੇਸ਼ਕ, ਨਿਰਮਾਤਾ, ਲਿਖਾਰੀ ਅਤੇ ਮੁੱਖ ਭੂਮਿਕਾ ਅਦਾ ਕਰ ਰਹੇ ਗਿੱਪੀ ਗਰੇਵਾਲ ਨੇ ਆਪਣੇ ਹਰ ਇੱਕ ਰੋਲ ਨੂੰ ਵਧੀਆ ਢੰਗ ਦੇ ਨਾਲ ਨਿਭਾਇਆ ਹੈ। ਇਸ ਫ਼ਿਲਮ ਦੇ ਵਿੱਚ ਜਾਨ ਰਾਣਾ ਰਣਬੀਰ ਦੇ ਡਾਇਲੋਗਜ ਨੇ ਪਾਈ ਹੈ। ਇਸ ਫ਼ਿਲਮ ਦੀ ਕਾਮਯਾਬੀ ਤੋਂ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਦਰਸ਼ਕ ਪੰਜਾਬੀ ਫ਼ਿਲਮਾਂ ਦੇ ਵਿੱਚ ਕਾਮੇਡੀ ਤੋਂ ਇਲਾਵਾ ਸੰਜੀਦਾ ਵਿਸ਼ਾ ਵੇਖਣੇ ਵੀ ਪਸੰਦ ਕਰਦੇ ਹਨ।