ETV Bharat / sitara

200 ਕਰੋੜ ਰੁਪਏ ਦੀ ਰਿਕਵਰੀ ਮਾਮਲੇ ’ਚ ਅਦਾਕਾਰਾ ਨੋਰਾ ਫਤੇਹੀ ਤੋਂ ਪੁੱਛਗਿੱਛ - ਇਨਫੋਰਸਮੈਂਟ ਡਾਇਰੈਕਟੋਰੇਟ

ਇਸੇ ਮਾਮਲੇ ਵਿੱਚ ਈਡੀ ਨੇ ਅਦਾਕਾਰਾ ਜੈਕਲੀਨ ਫਰਨਾਂਡਿਸ ਤੋਂ ਦਿੱਲੀ ਵਿੱਚ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਸੀ। ਹੁਣ ਈਡੀ ਨੇ ਦਿੱਲੀ ਦੀ ਤਿਹਾੜ ਜੇਲ ਦੇ ਅੰਦਰ 200 ਕਰੋੜ ਰੁਪਏ ਦੇ ਇਸ ਰਿਕਵਰੀ ਕੇਸ ਦਾ ਦਾਇਰਾ ਵਧਾ ਦਿੱਤਾ ਹੈ ਅਤੇ ਅਦਾਕਾਰਾ ਨੋਰਾ ਫਤੇਹੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ।

200 ਕਰੋੜ ਰੁਪਏ ਦੀ ਰਿਕਵਰੀ ਮਾਮਲੇ ’ਚ ਅਦਾਕਾਰ ਨੋਰਾ ਫਤੇਹੀ ਤੋਂ ਪੁੱਛਗਿੱਛ

author img

By

Published : Oct 14, 2021, 1:03 PM IST

Updated : Oct 14, 2021, 1:11 PM IST

ਚੰਡੀਗੜ੍ਹ: ਮਸ਼ਹੂਰ ਡਾਂਸਰ ਅਤੇ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ (nora fatehi) ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਸੰਮਨ ਜਾਰੀ ਕੀਤੇ ਹਨ। ਈਡੀ 200 ਕਰੋੜ ਰੁਪਏ ਦੀ ਵਸੂਲੀ (200-Crore Cheating Case) ਦੇ ਮਾਮਲੇ ਵਿੱਚ ਨੋਰਾ ਤੋਂ ਪੁੱਛਗਿੱਛ ਕਰੇਗਾ। ਨੋਰਾ ਫਤੇਹੀ ਦਿੱਲੀ ਸਥਿਤ ਈਡੀ ਦਫਤਰ ਪਹੁੰਚੀ ਹੈ। ਈਡੀ ਮਨੀ ਲਾਂਡਰਿੰਗ ਮਾਮਲੇ ਵਿੱਚ ਅਦਾਕਾਰਾ ਤੋਂ ਪੁੱਛਗਿੱਛ ਕਰੇਗੀ।

  • Delhi: Actor & dancer Nora Fatehi reaches the Enforcement Directorate (ED) office to join the investigation in connection with the conman Sukesh Chandrashekhar case pic.twitter.com/c3t5YEMEaA

    — ANI (@ANI) October 14, 2021 " class="align-text-top noRightClick twitterSection" data=" ">

ਇਸ ਤੋਂ ਪਹਿਲਾਂ ਇਸੇ ਮਾਮਲੇ ਵਿੱਚ ਈਡੀ ਨੇ ਅਦਾਕਾਰਾ ਜੈਕਲੀਨ ਫਰਨਾਂਡਿਸ (Jacqueline Fernandes) ਤੋਂ ਦਿੱਲੀ ਵਿੱਚ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਸੀ। ਹੁਣ ਈਡੀ ਨੇ ਦਿੱਲੀ ਦੀ ਤਿਹਾੜ ਜੇਲ ਦੇ ਅੰਦਰ 200 ਕਰੋੜ ਰੁਪਏ ਦੇ ਇਸ ਰਿਕਵਰੀ ਕੇਸ ਦਾ ਦਾਇਰਾ ਵਧਾ ਦਿੱਤਾ ਹੈ ਅਤੇ ਅਦਾਕਾਰਾ ਨੋਰਾ ਫਤੇਹੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ।

ਕਾਬਿਲੇਗੌਰ ਹੈ ਕਿ ਸੁਕੇਸ਼ ਚੰਦਰਸ਼ੇਖਰ ਅਤੇ ਉਨ੍ਹਾਂ ਦੀ ਕਥਿਤ ਪਤਨੀ ਅਭਿਨੇਤਰੀ ਲੀਨਾ ਪਾਲ (Leena Paul) ਰਾਜਧਾਨੀ ਦਿੱਲੀ ਦੀ ਤਿਹਾੜ ਜੇਲ੍ਹ ਦੇ ਅੰਦਰੋਂ 200 ਕਰੋੜ ਰੁਪਏ ਦੀ ਵਸੂਲੀ ਦੇ ਮਾਮਲੇ ਵਿੱਚ ਸਲਾਖਾਂ ਦੇ ਪਿੱਛੇ ਹਨ। ਦੱਸਿਆ ਜਾ ਰਿਹਾ ਹੈ ਕਿ ਸੁਕੇਸ਼ ਨੇ ਨੋਰਾ ਫਤੇਹੀ ਨੂੰ ਵੀ ਆਪਣੇ ਜਾਲ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਸੀ।

ਕੌਣ ਹੈ ਨੋਰਾ ਫਤੇਹੀ ?

ਨੋਰਾ ਫਤੇਹੀ ਇੱਕ ਕੈਨੇਡੀਅਨ ਮਾਡਲ, ਡਾਂਸਰ ਅਤੇ ਬਾਲੀਵੁੱਡ ਅਦਾਕਾਰਾ ਹੈ। ਨੋਰਾ ਨੇ ਬਾਲੀਵੁੱਡ ਵਿੱਚ ਕਈ ਮਸ਼ਹੂਰ ਆਈਟਮ ਗਾਣੇ ਕੀਤੇ ਹਨ, ਜੋ ਸੁਪਰਹਿੱਟ ਸਾਬਤ ਹੋਏ ਹਨ। ਨੋਰਾ ਨੂੰ ਕਈ ਡਾਂਸ ਰਿਐਲਿਟੀ ਸ਼ੋਅਜ਼ ਵਿੱਚ ਮਹਿਮਾਨ ਵਜੋਂ ਵੀ ਵੇਖਿਆ ਗਿਆ ਹੈ।

ਨੋਰਾ ਹੁਣ ਤੱਕ ਸਟ੍ਰੀਡ ਡਾਂਸਰ 3 ਡੀ, ਬਟਲਾ ਹਾਉਸ ਅਤੇ ਅਜੇ ਦੇਵਗਨ ਸਟਾਰਰ ਫਿਲਮ ਭੁਜ - ਦਿ ਪ੍ਰਾਈਡ ਆਫ ਇੰਡੀਆ ਵਿੱਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਨੋਰਾ ਆਪਣੇ ਬੋਲਡ ਲੁੱਕ ਕਾਰਨ ਕਾਫੀ ਸੁਰਖੀਆਂ ਚ ਰਹਿੰਦੀ ਹੈ।

ਨੋਰਾ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ ਅਤੇ ਆਪਣੇ ਬੋਲਡ ਲੁੱਕ ਦੀਆਂ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।

ਇਹ ਵੀ ਪੜੋ: ਜੈਕਲੀਨ ਫਰਨਾਂਡੀਜ਼ ਤੋਂ ਦੁਬਾਰਾ ਪੁੱਛਗਿੱਛ ਕਰੇਗੀ ED, ਇਸ ਦਿਨ ਪੇਸ਼ ਹੋਣ ਲਈ ਕਿਹਾ

Last Updated : Oct 14, 2021, 1:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.