ਹੈਦਰਾਬਾਦ: ਮਸ਼ਹੂਰ ਕਮੇਡੀ ਕਲਾਕਾਰ ਤੇ ਪਾਲੀਵੁੱਡ ਅਦਾਕਾਰ ਬਿਨੂੰ ਢਿੱਲੋਂ ਦੀ ਇਕ ਵਿਡਿਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਫਿਲਮਾਂ ਛੱਡ ਕੇ ਨੌਕਰੀ ਦੀ ਤਲਾਸ਼ ਕਰ ਰਹੇ ਹਨ। ਵਾਇਰਲ ਵਿਡਿਓ ਵਿੱਚ ਢਿੱਲੋਂ ਆਪਣੇ ਮਜਾਕੀਆਂ ਅੰਦਾਜ ਵਿੱਚ ਇੱਕ ਇੰਟਰਵਿਊ ਦਿੰਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜੋ: ਹੁਣ ਕੰਗਣਾ ਰਣੌਤ ਨੇ ਆਮਿਰ ਖ਼ਾਨ ਦੇ ਤਲਾਕ ਨੂੰ ਪੰਜਾਬ ਨਾਲ ਜੋੜਿਆ
ਉਨ੍ਹਾਂ ਨੇ ਇੱਕ ਸਵਾਲ ਦਾ ਮਜੇਦਾਰ ਜਵਾਬ ਦਿੱਤਾ ਜੋ ਕਾਫੀ ਵਾਇਰਲ ਹੋ ਰਿਹਾ ਹੈ। ਜਦ ਬਿਨੂੰ ਨੂੰ ਪੁੱਛਿਆ ਗਿਆ ਕਿ 'ਯਾਹੂ' ਦੀ ਖੋਜ ਕਿਸਨੇ ਕੀਤੀ ਤਾਂ ਉਨ੍ਹਾਂ ਕਿਹਾ ਸ਼ਮੀ ਕਪੂਰ ਨੇ। ਉਨ੍ਹਾਂ ਕਿਹਾ ਕਿ ਸ਼ਮੀ ਕਪੂਰ ਨੇ ਆਪਣੇ ਗੀਤ ਕਿਹਾ ਸੀ 'ਯਾ ਹੂ' । ਇਸ ਵਿਡਿਓ ਨੇ ਸਾਰੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ।