ਚੰਡੀਗੜ੍ਹ:ਵਿਸਾਖੀ 2019 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ "ਮੰਜੇ ਬਿਸਤਰੇ 2" ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਦੱਸ ਦਈਏ ਕਿ ਇਹ ਪਿਛਲੇ ਸਾਲ ਵਿਸਾਖੀ 'ਤੇ ਰਿਲੀਜ਼ ਹੋਈ ਮੰਜੇ ਬਿਸਤਰੇ ਦਾ ਇਹ ਦੂਸਰਾ ਭਾਗ ਹੈ। ਜਿਸ ਵਿੱਚ ਵਿਆਹ ਪੰਜਾਬੀ ਸੱਭਿਆਚਾਰ ਤਰੀਕੇ ਦੇ ਨਾਲ ਦਿਖਾਇਆ ਜਾਵੇਗਾ ਪਰ ਇਹ ਵਿਆਹ ਇਸ ਵਾਰ ਪਿੰਡ 'ਚ ਨਹੀਂ ਕੈਨੇਡਾ ਦੇ ਵਿੱਚ ਹੋਵੇਗਾ।
ਦੱਸਣਯੋਗ ਹੈ ਕਿ ਇਸ ਫ਼ਿਲਮ 'ਚ ਗਿੱਪੀ ਗਰੇਵਾਲ, ਸਿਮੀ ਚਾਹਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ.ਐਨ.ਸ਼ਰਮਾ , ਸਰਦਾਰ ਸੋਹੀ , ਰਾਣਾ ਰਣਬੀਰ, ਰਾਣਾ ਜੰਗ ਬਹਾਦਰ , ਕਰਮਜੀਤ ਅਨਮੋਲ, ਜੱਗੀ ਸਿੰਘ , ਹੌਬੀ ਧਾਲੀਵਾਲ , ਅਨੀਤਾ ਦੇਵਗਨ ਅਤੇ ਹੋਰ ਮਜੇ ਹੋਏ ਕਲਾਕਾਰ ਮੁੱਖ ਭੂਮੀਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।
- " class="align-text-top noRightClick twitterSection" data="
">
ਇਸ ਟ੍ਰਲੇਰ ਦੇ ਵਿੱਚ ਕਾਮੇਡੀ ਦਰਸ਼ਕਾਂ ਨੂੰ ਬਣੀ ਰੱਖਦੀ ਹੈ।ਮੰਜੇ ਬਿਸਤਰੇ ਦੀ ਅਪਾਰ ਕਾਮਯਾਬੀ ਤੋਂ ਬਾਅਦ ਹੀ ਇਸ ਫ਼ਿਲਮ ਦਾ ਦੂਸਰਾ ਭਾਗ ਬਣਾਉਣ ਦਾ ਫੈਂਸਲਾ ਹੰਮਬਲ ਮੌਸ਼ਨ ਪਿਕਚਰਸ ਨੇ ਲਿਆ ਹੈ।ਦੱਸ ਦਈਏ ਕਿ ਇਸ ਵਾਰ ਇਹ ਫ਼ਿਲਮ ਕੈਨੇਡਾ 'ਚ ਸ਼ੂਟ ਹੋਈ ਹੈ।ਇਸ ਹੀ ਕਾਰਨ ਕਰਕੇ ਦਰਸ਼ਕਾਂ 'ਚ ਇਸ ਫ਼ਿਲਮ ਨੂੰ ਦੇਖਣ ਦੀ ਉਤਸੁਕਤਾ ਵੱਧ ਰਹੀ ਹੈ। ਬਲਜੀਤ ਸਿੰਘ ਦਿਓ ਵਲੋਂ ਨਿਰਦੇਸ਼ਿਤ ਇਹ ਫ਼ਿਲਮ 12 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।