ਮੁੰਬਈ: ਗਾਇਕ ਕੁਮਾਰ ਸਾਨੂੰ ਦਾ ਮੰਨਣਾ ਹੈ ਕਿ ਇਹ ਮਹਤਵਪੁਰਨ ਹੈ ਕਿ ਲੋਕ ਕੋਵਿਡ ਮਹਾਂਮਾਰੀ ਦੇ ਕਠਿਨ ਸਮੇਂ ਵਿੱਚ ਇੱਕ ਦੂਜੇ ਦੀ ਮਦਦ ਕਰ ਰਹੇ ਹਨ। ਉੁਨ੍ਹਾਂ ਨੇ ਕਿਹਾ ਕਿ ਮੈਂ ਲੋਕਾਂ ਤੋਂ ਦੂਜਿਆਂ ਦੀ ਮਦਦ ਕਰਨ ਦਾ ਅਪੀਲ ਕਰਦਾ ਹਾਂ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਆਪਣੀ ਨੌਕਰੀ ਗਵਾ ਦਿੱਤੀ ਹੈ ਅਤੇ ਜ਼ਰੂਰੀ ਕਰਮਚਾਰੀ ਆਪਣਾ ਜੋਖਿਮ ਵਿੱਚ ਪਾ ਰਹੇ ਹਨ। ਕ੍ਰਿਪਾ ਕਰਕੇ ਯੋਗਦਾਨ ਦੇ ਕੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਮਦਦ ਕਰੋਂ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਸ਼ੁਕਰਵਾਰ ਨੂੰ ਆਪਣਾ ਨਵਾਂ ਟ੍ਰੈਕ ਮੈਂ ਚੁੱਪ ਹੂੰ ਜਾਰੀ ਕੀਤਾ। ਕੁਮਾਰ ਸਾਨੂੰ ਅਤੇ ਮਿਸਟੂ ਬਰਧਨ ਵੱਲੋਂ ਟ੍ਰੈਕ ਦੇ ਬੋਲ ਅਤੇ ਸਵਰ ਹੈ।
ਕੁਮਾਰ ਸਾਨੂੰ ਨੂੰ ਲਗਦਾ ਹੈ ਕਿ ਸੰਗੀਤ ਸਾਡੇ ਜੀਵਨ ਦੀ ਗਹਿਰਾਈ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸੰਗੀਤ ਸਾਡੇ ਜੀਵਨ ਦੇ ਤਰੀਕੇ ਨੂੰ ਪ੍ਰਭਾਵਿਤ ਕਰਦਾ ਹੈ। ਸਾਡੇ ਵਿਚਾਰ, ਸਾਡੀਆਂ ਖੁਸ਼ਿਆਂ ਅਤੇ ਦੁੱਖ ਜਿਸ ਤਰ੍ਹਾਂ ਤੋਂ ਅਸੀਂ ਸੋਚਦੇ ਹਾਂ ਅਤੇ ਜਿਸ ਤਰ੍ਹਾਂ ਨਾਲ ਅਸੀਂ ਨਚਦੇ ਹਾਂ।