ਅੰਮ੍ਰਿਤਸਰ: ਪੰਜਾਬੀ ਗਾਇਕ ਜੈਜ਼ੀ ਬੈਂਸ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਜਦੋਂ ਉਨ੍ਹਾਂ ਨੂੰ ਪੱਤਰਕਾਰਾਂ ਵੱਲੋਂ ਗੁਰਦਾਸ ਮਾਨ ਵਿਵਾਦ 'ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ। ਗੁਰਦਾਸ ਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਿਆਨ ਨੂੰ ਮੀਡੀਆ ਦੇ ਸਾਹਮਣੇ ਸਹੀ ਢੰਗ ਦੇ ਨਾਲ ਪੇਸ਼ ਕਰਨ, ਗੁਰਦਾਸ ਮਾਨ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਤੇ ਉਨ੍ਹਾਂ ਕਿਹਾ ਇਨਸਾਨ ਜਦੋਂ ਗੁੱਸੇ ਦੇ ਵਿੱਚ ਹੁੰਦਾ ਹੈ ਤਾਂ ਇਸ ਤਰ੍ਹਾਂ ਦੇ ਸ਼ਬਦ ਬੋਲ ਹੀ ਜਾਂਦਾ ਹੈ।
ਹੋਰ ਪੜ੍ਹੋ: ਬਰੀ ਹੋ ਗਏ ਹਨ ਸੰਨੀ ਦਿਓਲ ਅਤੇ ਕਰਿਸ਼ਮਾ ਕਪੂਰ
ਈਟੀਵੀ ਭਾਰਤ ਵੱਲੋਂ ਗੁਰਦਾਸ ਮਾਨ ਵਿਵਾਦ 'ਤੇ ਸਪੈਸ਼ਲ ਮੁਹਿੰਮ ਚਲਾਈ ਗਈ ਇਸ ਵਿੱਚ ਸੀਨੀਅਰ ਪੱਤਰਕਾਰਾਂ, ਨੌਜਵਾਨਾਂ ਅਤੇ ਆਮ ਲੋਕਾਂ ਨੇ ਇਹ ਹੀ ਗੱਲ ਆਖੀ ਗੁਰਦਾਸ ਮਾਨ ਨੂੰ ਆਪਣੇ ਬਿਆਨ 'ਤੇ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ।
ਹੋਰ ਪੜ੍ਹੋ:ਮਲਕੀਤ ਸਿੰਘ ਨੇ ਦਿੱਤੀ ਗੁਰਦਾਸ ਮਾਨ ਵਿਵਾਦ ਉੱਤੇ ਟਿੱਪਣੀ
ਮੁਆਫ਼ੀ ਤਾਂ ਦੂਰ ਦੀ ਗੱਲ ਉਹ ਤਾਂ ਇਹ ਗੱਲ ਆਖਦੇ ਨੇ ਕਿ ਲੋਕ ਮੈਨੂੰ ਇਨ੍ਹੀ ਤਰਜ਼ੀਹ ਕਿਉਂ ਦੇ ਰਹੇ ਹਨ। ਬੇਸ਼ੱਕ ਹੁਣ ਗੁਰਦਾਸ ਮਾਨ ਆਪਣੇ ਬਿਆਨ ਦਾ ਇਸ ਵੇਲੇ ਸਪਸ਼ਟੀਕਰਨ ਵੀ ਦੇ ਦੇਣ, ਪਰ ਪੰਜਾਬ ਦੇ ਲੋਕਾਂ ਨੂੰ ਸਮਾਂ ਲੱਗੇਗਾ ਉਨ੍ਹਾਂ ਦੀ ਇਸ ਗ਼ਲਤੀ ਨੂੰ ਮੁਆਫ਼ ਕਰਨ ਦੇ ਲਈ।