ETV Bharat / sitara

58 ਸਾਲਾਂ ਦੇ ਹੋਏ ਚਾਚਾ ਚਤਰਾ - PUNJABI INDUSTRY

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ 4 ਮਈ ਨੂੰ ਆਪਣਾ 58ਵਾਂ ਜਨਮਦਿਨ ਮਨਾ ਰਹੇ ਹਨ।

ਫ਼ੋਟੋ
author img

By

Published : May 4, 2019, 9:45 PM IST

ਚੰਡੀਗੜ੍ਹ: 'ਚਾਚਾ ਚਤਰਾ' ਦੇ ਨਾਂਅ ਨਾਲ ਪ੍ਰਸਿੱਧੀ ਖੱਟਣ ਵਾਲੇ ਜਸਵਿੰਦਰ ਭੱਲਾ 4 ਮਈ ਨੂੰ ਆਪਣਾ 58 ਵਾਂ ਜਨਮਦਿਨ ਮਨਾ ਰਹੇ ਹਨ। ਪੰਜਾਬੀ ਇੰਡਸਟਰੀ 'ਚ ਹਾਸਰਸ ਕਲਾਕਾਰ ਦੇ ਤੌਰ 'ਤੇ ਮਸ਼ਹੂਰ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ ਵਿਖੇ ਹੋਇਆ ਸੀ।

ਕਲਾਕਾਰ ਹੋਣ ਤੋਂ ਇਲਾਵਾ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਪਸਾਰ ਸਿੱਖਿਆ, ਵਿਭਾਗ ਦੇ ਮੁੱਖੀ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

58 ਸਾਲਾਂ ਦੇ ਹੋਏ ਚਾਚਾ ਚਤਰਾ'

ਦੱਸਣਯੋਗ ਹੈ ਕਿ ਜਸਵਿੰਦਰ ਭੱਲਾ ਨੇ ਆਪਣੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ ਸਾਲ 1998 'ਚ ਰਿਲੀਜ਼ ਹੋਈ ਫ਼ਿਲਮ 'ਦੁਲਾ ਭੱਟੀ' ਤੋਂ ਕੀਤੀ ਸੀ। ਜਿਸ ਵੀ ਫ਼ਿਲਮ 'ਚ ਜਸਵਿੰਦਰ ਭੱਲਾ ਕੰਮ ਕਰਦੇ ਹਨ, ਉਸ ਵਿੱਚ ਉਹ ਆਪਣੇ ਡਾਇਲਾਗਜ਼ 'ਚ ਜਾਨ ਪਾ ਦਿੰਦੇ ਹਨ, ਜਿਵੇਂ 'ਕੈਰੀ ਆਨ ਜੱਟਾ' 'ਚ ਕਾਲਾ ਕੋਰਟ ਐਵੇਂ ਹੀ ਨਹੀਂ ਪਾਇਆ, 'ਜਿੰਨੇ ਮੇਰਾ ਦਿਲ ਲੁੱਟਿਆ' 'ਚ ਸਹੇਲੀ ਤੇ ਹਵੇਲੀ ਇੰਨੀ ਛੇਤੀ ਨਹੀਂ ਬਣਦੀ।

ਈਟੀਵੀ ਭਾਰਤ ਨਾਲ ਹੋਈ ਗੱਲਬਾਤ ਦੌਰਾਨ ਜਸਵਿੰਦਰ ਭੱਲਾ ਨੇ ਦੱਸਿਆ ਕਿ ਫ਼ਿਲਮਾਂ ਮਨੋਰੰਜਨ ਲਈ ਹੁੰਦੀਆਂ ਹਨ ਅਤੇ ਜੇ ਉਹ ਫ਼ਿਲਮਾਂ ਸਮਾਜ ਨੂੰ ਸੇਧ ਵੀ ਦੇਣ ਤਾਂ ਉਹ ਸੋਨੇ 'ਤੇ ਸੁਹਾਗਾ ਵਾਲੀ ਗੱਲ ਹੁੰਦੀ ਹੈ। ਇਸ ਤੋਂ ਇਲਾਵਾ ਜਸਵਿੰਦਰ ਭੱਲਾ ਨੇ ਦੱਸਿਆ ਕਿ ਬਹੁਤ ਜਲਦ ਹੀ ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ ਦੀ ਫ਼ਿਲਮ ਆ ਰਹੀ ਹੈ।

ਜ਼ਿਕਰੇਖ਼ਾਸ ਹੈ ਕਿ ਆਪਣੇ 20 ਸਾਲਾਂ ਤੋਂ ਉੱਪਰ ਦੇ ਫ਼ਿਲਮੀ ਸਫ਼ਰ 'ਚ ਜਸਵਿੰਦਰ ਭੱਲਾ ਨੇ ਕਈ ਇਨਾਮ ਜਿੱਤੇ ਹਨ ਜਿੰਨ੍ਹਾਂ ਵਿੱਚ ਰਾਜ ਯੂਥ ਅਵਾਰਡ, ਮਹੁੰਮਦ ਰਫ਼ੀ ਅਵਾਰਡ, ਪੰਜਾਬ ਦੇ ਬੈਸਟ ਕਾਮੇਡੀਅਨ (1990-91) ਸ਼ਾਮਲ ਹਨ।

Intro:Anchor...ਪੰਜਾਬੀ ਫ਼ਿਲਮਾਂ ਚ ਆਪਣੇ ਹਾਦਸਿਆਂ ਨਾਲ ਤੜਕਾ ਲਾਉਣ ਵਾਲੇ ਜਸਵਿੰਦਰ ਭੱਲਾ ਨੇ ਅੱਜ ਆਪਣੇ ਚਾਹੁਣ ਵਾਲਿਆਂ ਦੇ ਨਾਲ ਆਪਣਾ ਜਨਮ ਦਿਨ ਮਨਾਇਆ...ਜਸਵਿੰਦਰ ਭੱਲਾ ਹੁਣ ਤੱਕ 300 ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ...ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਵੀ ਜਲਦ ਹੀ ਫਿਲਮਾਂ ਚ ਅਦਾਕਾਰੀ ਕਰਨਗੇ...

Body:Vo...1 ਜਸਵਿੰਦਰ ਭੱਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਸਿਆਸੀ ਪਾਰਟੀਆਂ ਵੱਲੋਂ ਸੱਦਾ ਦਿੱਤਾ ਗਿਆ ਸੀ ਪਰ ਉਹ ਸਿਰਫ ਸਿਆਸੀ ਆਗੂ ਦਾ ਕਿਰਦਾਰ ਫਿਲਮਾਂ ਚ ਹੀ ਨਿਭਾਉਣਾ ਚਾਹੁੰਦੇ ਨੇ ਅਸਲ ਜ਼ਿੰਦਗੀ ਚ ਨਹੀਂ...ਭੱਲਾ ਨੇ ਕਿਹਾ ਕਿ ਉਹ ਸਿਆਸਤ ਤੋਂ ਦੂਰ ਰਹਿ ਕੇ ਲੋਕਾਂ ਨੂੰ ਸਿਰਫ਼ ਹਸਾਉਣਾ ਚਾਹੁੰਦੇ ਨੇ..ਭੱਲਾ ਨੇ ਕਿਹਾ ਕਿ ਫਿਲਮਾਂ ਦਾ ਮਤਲਬ ਸਿਰਫ਼ ਮਨੋਰੰਜਨ ਹੈ...ਅਤੇ ਉਨ੍ਹਾਂ ਦਾ ਮੁੱਖ ਮਕਸਦ ਸਿਰਫ ਲੋਕਾਂ ਨੂੰ ਐਂਟਰਟੇਨ ਕਰਨਾ ਹੈ ਉਹ ਵੀ ਸਾਫ਼ ਸੁਥਰੇ ਢੰਗ ਨਾਲ...ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਪੁਖਰਾਜ ਭੱਲਾ ਦੀ ਫਿਲਮ ਇਸੇ ਸਾਲ ਰਿਲੀਜ਼ ਹੋਵੇਗੀ ਅਤੇ ਉਸ ਵਿੱਚ ਮਿਸ ਇੰਡੀਆ 2015 ਹੀਰੋਇਨ ਦੇ ਤੌਰ ਤੇ ਭੂਮਿਕਾ ਅਦਾ ਕਰੇਗੀ...

Byte...ਜਸਵਿੰਦਰ ਭੱਲਾ ਅਦਾਕਾਰ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.