ਚੰਡੀਗੜ੍ਹ:ਪੰਜਾਬੀ ਇੰਡਸਟਰੀ ਦੀ ਉੱਘੀ ਗਾਇਕਾ ਜੈਸਮੀਨ ਸੈਂਡਲਸ ਦਾ ਨਵਾਂ ਡੂਏਟ ਗੀਤ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਜੈਸਮੀਨ ਅਤੇ ਰਣਬੀਰ ਗਰੇਵਾਲ ਨੇ ਆਪਣੀ ਅਵਾਜ਼ ਦਿੱਤੀ ਹੈ। ਗੀਤ ਦਾ ਨਾਂਅ ਚੁੰਨੀ ਬਲੈਕ ਹੈ। ਇਸ ਗੀਤ ਦੇ ਬੋਲ ਰਣਬੀਰ ਗਰੇਵਾਲ ਵੱਲੋਂ ਲਿਖੇ ਗਏ ਹਨ। ਸ਼ਰਨ ਸ਼ੇਰਗਿੱਲ ਨੇ ਇਸ ਗੀਤ ਨੂੰ ਆਪਣੇ ਸੰਗੀਤ ਦੇ ਨਾਲ ਸ਼ਿੰਘਾਰਿਆ ਹੈ।
ਹੋਰ ਪੜ੍ਹੋ : ਫ਼ਿਲਮ ਦੂਰਬੀਨ ਦਾ ਟ੍ਰੇਲਰ ਆਇਆ ਸਾਹਮਣੇ
ਯੂਟਿਊਬ 'ਤੇ ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ 'ਚ ਜੈਸਮੀਨ ਅਤੇ ਰਣਬੀਰ ਦੀ ਕੈਮੀਸਟਰੀ ਕਮਾਲ ਦੀ ਹੈ। ਇਸ ਗੀਤ ਦੇ ਵਿੱਚ ਜੈਸਮੀਨ ਥਾਰ ਚਲਾਉਂਦੀ ਹੋਈ ਨਜ਼ਰ ਆਉਂਦੀ ਹੈ। ਇਸ ਗੀਤ ਦੀ ਵੀਡੀਓ 'ਚ ਜੈਸਮੀਨ ਦੇ ਸੂਟ ਅਤੇ ਜਵੈਲਰੀ ਖਿੱਚ ਦਾ ਕੇਂਦਰ ਹਨ। ਇਸ ਗੀਤ ਨੂੰ ਹੁਣ ਤੱਕ 1 ਮਿਲੀਅਨ ਤੋਂ ਵਧ ਲੋਕ ਵੇਖ ਚੁੱਕੇ ਹਨ। ਯੂਟਿਊਬ 'ਤੇ ਇਹ ਗੀਤ ਨਬੰਰ 1 ਤੇਂ ਟ੍ਰੈਂਡਿੰਗ ਚੱਲ ਰਿਹਾ ਹੈ।
ਹੋਰ ਪੜ੍ਹੋ: ਕਾਰਤਿਕ ਆਰੀਅਨ ਨੇ ਪ੍ਰਸ਼ੰਸਕਾਂ ਲਈ ਸ਼ੁਰੂ ਕੀਤਾ ਯੂਟਿਊਬ ਚੈਨਲ
ਜ਼ਿਕਰਯੋਗ ਹੈ ਕਿ ਜੈਸਮੀਨ ਸੈਂਡਲਸ ਜਦੋਂ ਵੀ ਡੂਏਟ ਗੀਤ ਲੈਕੇ ਆਉਂਦੀ ਹੈ ਉਸ ਗੀਤ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਜ਼ਰੂਰ ਮਿਲਦਾ ਹੈ। ਇਸ ਦੀ ਉਦਹਾਰਨ ਗੈਰੀ ਸੰਧੂ ਅਤੇ ਜੈਸਮੀਨ ਦਾ ਗੀਤ ਭਾਬੀ ਹੈ। ਜੈਸਮੀਨ ਨੇ ਹੁਣ ਤੱਕ ਕਈ ਗਾਇਕਾਂ ਦੇ ਨਾਲ ਡੂਏਟ ਗੀਤ ਗਾਏ ਹਨ ਜਿਨ੍ਹਾਂ 'ਚ ਗੈਰੀ ਸੰਧੂ, ਅਮ੍ਰੀਤ ਮਾਨ, ਪ੍ਰੀਤ ਹੁੰਦਲ ਵਰਗੇ ਗਾਇਕਾਂ ਦਾ ਨਾਂਅ ਸ਼ਾਮਿਲ ਹੈ। ਪਾਲੀਵੁੱਡ ਤੋਂ ਇਲਾਵਾ ਜੈਸਮੀਨ ਨੇ ਬਾਲੀਵੁੱਡ ਦੇ ਗੀਤ ਵੀ ਗਾਏ ਹਨ। ਸਲਮਾਨ ਖ਼ਾਨ ਦੀ ਫ਼ਿਲਮ 'ਕਿਕ' ਦੇ ਵਿੱਚ ਉਸ ਦਾ ਗੀਤ ਯਾਰ ਨਾ ਮਿਲੇ ਸੁਪਰਹਿੱਟ ਸਾਬਿਤ ਹੋਇਆ ਸੀ।