ਚੰਡੀਗੜ੍ਹ:ਪੰਜਾਬੀ ਇੰਡਸਟਰੀ ਦੇ ਉੱਘੇ ਨਿਰਦੇਸ਼ਕ ਅਤੇ ਲਿਖਾਰੀ ਜਗਦੀਪ ਸਿੱਧੂ ਦੀ ਬਾਲੀਵੁੱਡ ਐਂਟਰੀ ਹੋ ਚੁੱਕੀ ਹੈ। ਦੱਸ ਦਈਏ ਕਿ ਉਹ ਫ਼ਿਲਮ 'ਸਾਂਡ ਕੀ ਆਖ' ਦੇ ਵਿੱਚ ਬਤੌਰ ਡਾਇਲਾਗ ਰਾਇਟਰ ਆਪਣੇ ਬਾਲੀਵੁੱਡ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਆਪਣੀ ਬਾਲੀਵੁੱਡ ਐਂਟਰੀ 'ਤੇ ਜਗਦੀਪ ਸਿੱਧੂ ਲਿੱਖਦੇ ਹਨ, "ਆਖ਼ਰਕਾਰ ਬਾਲੀਵੁੱਡ, ਲੋਕ ਮੇਰੇ ਸੁਪਨੇ 'ਤੇ ਹੱਸਦੇ ਸੀ। ਮੈਂ ਅੱਜ ਵੀ ਉਨ੍ਹਾਂ ਨੂੰ ਹਸਦੇ ਹੋ ਵੇਖਦਾ ਪਰ ਇਸ ਵਾਰ ਤਾੜੀਆਂ ਦੇ ਨਾਲ, ਅੱਜ ਮੈਂ ਉਪਰ ਆਸਮਾਨ ਨਿੱਚੇ, ਅੱਜ ਮੈਂ ਅੱਗੇ, ਜਮਾਨਾ ਹੈ ਪਿੱਛੇ।"
- " class="align-text-top noRightClick twitterSection" data="
">
ਦੱਸ ਦਈਏ ਕਿ ਫ਼ਿਲਮ 'ਸਾਂਡ ਕੀ ਆਖ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਫ਼ਿਲਮ ਦੇ ਵਿੱਚ ਤਾਪਸੀ ਪੰਨੂ ਅਤੇ ਭੂਮੀ ਪਾਂਡੇਕਰ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣ ਵਾਲੀਆਂ ਹਨ। ਇਸ ਫ਼ਿਲਮ ਦੀ ਖ਼ਾਸੀਅਤ ਹੈ ਕਿ ਇਸ ਫ਼ਿਲਮ 'ਚ ਕੋਈ ਹੀਰੋ ਨਹੀਂ ਹੈ। ਦੋ ਅਦਾਕਾਰਾ ਹੀ ਹੀਰੋ ਦਾ ਕਿਰਦਾਰ ਅਦਾ ਕਰ ਰਹੀਆਂ ਹਨ ਅਤੇ ਹੀਰੋਇਨਾਂ ਦਾ ਵੀ, ਇਸ ਫ਼ਿਲਮ ਦੇ ਵਿੱਚ ਭੂਮੀ ਅਤੇ ਤਾਪਸੀ 60 ਸਾਲ ਦੀ ਉਮਰ ਦੀ ਔਰਤ ਦਾ ਕਿਰਦਾਰ ਅਦਾ ਕਰ ਰਹੀਆਂ ਹਨ। ਫ਼ਿਲਮ 'ਸਾਂਡ ਦੀ ਆਖ' ਇਸ ਸਾਲ ਦੀਵਾਲੀ 'ਤੇ ਰਿਲੀਜ਼ ਹੋ ਰਹੀ ਹੈ। ਇਸ ਟ੍ਰੇਲਰ ਦੇ ਵਿੱਚ ਡਾਇਲੋਗਸ ਚੰਗੇ ਤਰੀਕੇ ਦੇ ਨਾਲ ਪੇਸ਼ ਕੀਤੇ ਗਏ ਹਨ। ਦੱਸ ਦਈਏ ਕਿ ਇਹ ਟ੍ਰੇ੍ਲਰ ਯੂਟਿਊਬ 'ਤੇ ਟ੍ਰੇਂਡਿੰਗ ਚੱਲ ਰਿਹਾ ਹੈ।
ਜਗਦੀਪ ਸਿੱਧੂ ਅੱਜ-ਕੱਲ੍ਹ ਪੰਜਾਬੀ ਇੰਡਸਟਰੀ ਦੇ ਵਿੱਚ ਸੁਪਰਹਿੱਟ ਫ਼ਿਲਮਾਂ ਦੇ ਚੁੱਕੇ ਹਨ। ਜਿਨ੍ਹਾਂ 'ਚ ਫ਼ਿਲਮ ਛੜਾ, ਮੁਕਲਾਵਾ, ਨਿੱਕਾ ਜ਼ੈਲਦਾਰ 3 ਅਤੇ ਹੋਰ ਵੀ ਕਈ ਫ਼ਿਲਮਾਂ ਸ਼ਾਮਿਲ ਹਨ। ਵੇਖਣਾ ਦਿਲਚਸਪ ਹੋਵੇਗਾ ਕਿ ਬਾਲੀਵੁੱਡ ਦੇ ਵਿੱਚ ਜਗਦੀਪ ਸਿੱਧੂ ਦਾ ਕੰਮ ਲੋਕ ਪਸੰਦ ਕਰਦੇ ਹਨ ਜਾਂ ਨਹੀਂ।