ETV Bharat / sitara

ਜੈਕਲੀਨ ਫਰਨਾਂਡੀਜ਼ ਤੋਂ ਦੁਬਾਰਾ ਪੁੱਛਗਿੱਛ ਕਰੇਗੀ ED, ਇਸ ਦਿਨ ਪੇਸ਼ ਹੋਣ ਲਈ ਕਿਹਾ - ਧੋਖਾਧੜੀ ਅਤੇ ਫਿਰੌਤੀ

ਈਡੀ ਨੇ ਜੈਕਲੀਨ ਨੂੰ ਸੁਕੇਸ਼ ਮਾਮਲੇ ਵਿੱਚ 15 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਈਡੀ ਨੇ ਅਦਾਕਾਰਾ ਤੋਂ ਦਿੱਲੀ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਕੀਤੀ ਸੀ। ਜੈਕਲੀਨ ਫਰਨਾਂਡੀਜ਼ ਦਾ ਬਿਆਨ ਮਨੀ ਲਾਂਡਰਿੰਗ ਦੀ ਰੋਕਥਾਮ ਦੇ ਤਹਿਤ ਗਵਾਹ ਵਜੋਂ ਦਰਜ ਕੀਤਾ ਗਿਆ, ਜਿਸ ਵਿੱਚ ਸੁਕੇਸ਼ ਚੰਦਰਸ਼ੇਖਰ 200 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਅਤੇ ਫਿਰੌਤੀ ਦੇ ਦੋਸ਼ੀ ਸਨ।

ਜੈਕਲੀਨ ਫਰਨਾਂਡੀਜ਼ ਤੋਂ ਦੁਬਾਰਾ ਪੁੱਛਗਿੱਛ ਕਰੇਗੀ ED

author img

By

Published : Oct 14, 2021, 12:58 PM IST

ਚੰਡੀਗੜ੍ਹ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਾਜਧਾਨੀ ਦਿੱਲੀ ਦੀ ਤਿਹਾੜ ਜੇਲ੍ਹ ਦੇ ਅੰਦਰ 200 ਕਰੋੜ ਰੁਪਏ ਦੇ ਰਿਕਵਰੀ ਕੇਸ ਦਾ ਦਾਇਰਾ ਵਧਾ ਦਿੱਤਾ ਹੈ। ਇਸ ਸਮੇਂ ਮਸ਼ਹੂਰ ਡਾਂਸਰ ਅਤੇ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਪੁੱਛਗਿੱਛ ਲਈ ਦਿੱਲੀ ਸਥਿਤ ਈਡੀ ਦਫਤਰ ਵਿੱਚ ਮੌਜੂਦ ਹੈ। ਇਸ ਦੇ ਨਾਲ ਹੀ ਹੁਣ ਸੁਕੇਸ਼ ਚੰਦਰਸ਼ੇਖਰ ਮਾਮਲੇ ਵਿੱਚ ਜੈਕਲੀਨ ਫਰਨਾਂਡਿਸ ਨੂੰ ਈਡੀ ਨੇ 15 ਅਕਤੂਬਰ (ਵੀਰਵਾਰ) ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਪਿਛਲੇ ਮਹੀਨੇ ਜੈਕਲੀਨ ਤੋਂ ਈਡੀ ਨੇ ਉਸਦੇ ਦਿੱਲੀ ਦਫਤਰ ਵਿੱਚ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਸੀ।

  • Actor Jacqueline Fernandez to join the investigation in connection with the Sukesh Chandrashekhar case. She will appear before Enforcement Directorate in Delhi, tomorrow: Sources

    — ANI (@ANI) October 14, 2021 " class="align-text-top noRightClick twitterSection" data=" ">

ਈਡੀ ਨੇ ਜੈਕਲੀਨ ਨੂੰ ਸੁਕੇਸ਼ ਮਾਮਲੇ ਵਿੱਚ 15 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਈਡੀ ਨੇ ਅਦਾਕਾਰਾ ਤੋਂ ਦਿੱਲੀ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਕੀਤੀ ਸੀ।

ਦੱਸ ਦਈਏ ਕਿ 200 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਅਤੇ ਫਿਰੌਤੀ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਾਮਲੇ ਵਿੱਚ ਮਨੀ ਲਾਂਡਰਿੰਗ ਦੀ ਰੋਕਥਾਮ ਦੇ ਤਹਿਤ ਜੈਕਲੀਨ ਫਰਨਾਂਡੀਜ਼ ਦਾ ਬਿਆਨ ਗਵਾਹ ਵਜੋਂ ਦਰਜ ਕੀਤਾ ਗਿਆ ਸੀ। ਹੁਣ ਇੱਕ ਵਾਰ ਫਿਰ ਉਸਨੂੰ ਈਡੀ ਦਫਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਕੀ ਹੈ ਸੁਕੇਸ਼ ਚੰਦਰਸ਼ੇਖਰ ਕੇਸ ?

ਜ਼ਿਕਰਯੋਗ ਹੈ ਕਿ ਪੁਲਿਸ ਨੇ ਇਸ ਸਾਲ ਹੀ ਸੁਕੇਸ਼ ਚੰਦਰਸ਼ੇਖਰ ਨੂੰ ਗ੍ਰਿਫਤਾਰ ਕੀਤਾ ਸੀ। ਸੁਕੇਸ਼ 'ਤੇ ਜੇਲ੍ਹ ਦੇ ਅੰਦਰੋਂ 200 ਕਰੋੜ ਰੁਪਏ ਦੀ ਵਸੂਲੀ ਦਾ ਵੱਡਾ ਰੈਕੇਟ ਚਲਾਉਣ ਦਾ ਦੋਸ਼ ਹੈ। ਤੁਹਾਨੂੰ ਦੱਸ ਦੇਈਏ ਕਿ ਸੁਕੇਸ਼ ਨੇ ਇੱਕ ਮਸ਼ਹੂਰ ਕਾਰੋਬਾਰੀ ਦੀ ਪਤਨੀ ਤੋਂ 50 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।

ਉਸੇ ਸਮੇਂ ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਜੇਲ੍ਹ ਵਿੱਚ ਛਾਪਾ ਮਾਰਿਆ ਅਤੇ ਸੁਕੇਸ਼ ਤੋਂ ਦੋ ਮੋਬਾਈਲ ਬਰਾਮਦ ਕੀਤੇ। ਹੁਣ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਇਸ ਪੂਰੇ ਮਾਮਲੇ ਵਿੱਚ ਗਵਾਹ ਮੰਨਿਆ ਜਾ ਰਿਹਾ ਹੈ।

ਜੈਕਲੀਨ ਦਾ ਵਰਕਫਰੰਟ

ਦੱਸ ਦਈਏ, ਕਿ ਜੈਕਲੀਨ ਇਨ੍ਹੀਂ ਦਿਨੀਂ ਸੈਫ ਅਲੀ ਖਾਨ ਅਤੇ ਅਰਜੁਨ ਕਪੂਰ ਸਟਾਰਰ ਫਿਲਮ 'ਭੂਤ ਪੁਲਿਸ' ਵਿੱਚ ਨਜ਼ਰ ਆ ਰਹੀ ਹੈ। ਅਦਾਕਾਰਾ ਫਿਲਮ ਦੇ ਪ੍ਰਚਾਰ ਲਈ ਡਾਂਸ ਰਿਐਲਿਟੀ ਸ਼ੋਅ ਡਾਂਸ ਦੀਵਾਨੇ ਵੀ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨਾਲ ਫਿਲਮ ਦੀ ਇੱਕ ਹੋਰ ਅਦਾਕਾਰਾ ਯਾਮੀ ਗੌਤਮ ਮੌਜੂਦ ਸੀ।

ਇਹ ਵੀ ਪੜੋ: ਕਰੂਜ਼ ਡਰੱਗ ਕੇਸ: ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ’ਤੇ ਅੱਜ ਮੁੜ ਹੋਵੇਗੀ ਸੁਣਵਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.