ਹੈਦਰਾਬਾਦ— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਸੈੱਟ 'ਤੇ ਅੱਗ ਲੱਗ ਗਈ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿੱਗ ਬੌਸ ਦੇ ਸੈੱਟ 'ਚ ਅੱਗ ਕਿੱਥੋਂ ਲੱਗੀ ਇਸ ਦੀ ਜਾਣਕਾਰੀ ਨਹੀਂ ਮਿਲੀ ਹੈ। ਇਸ ਘਟਨਾ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਫਾਇਰਫਾਈਟਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕੁਝ ਦਿਨ ਪਹਿਲਾਂ ਹੋਇਆ ਸੀ ਫਾਈਨਲ
ਬਿੱਗ ਬੌਸ 15 ਦਾ ਫਾਈਨਲ 30 ਜਨਵਰੀ ਨੂੰ ਹੋਇਆ ਸੀ। ਫਾਈਨਲ ਦੇ ਦੋ ਹਫਤੇ ਬਾਅਦ ਹੀ ਬਿੱਗ ਬੌਸ ਤੋਂ ਅਜਿਹੀ ਵੱਡੀ ਘਟਨਾ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ 'ਬਿੱਗ ਬੌਸ ਸੀਜ਼ਨ 15' ਦੀ ਗੱਲ ਕਰੀਏ ਤਾਂ ਸ਼ੋਅ 'ਚ ਕਰਨ ਕੁੰਦਰਾ, ਸਿੰਬਾ ਨਾਗਪਾਲ, ਨਿਸ਼ਾਂਤ ਭੱਟ, ਸ਼ਮਿਤਾ ਸ਼ੈੱਟੀ, ਰਸ਼ਮੀ ਦੇਸਾਈ ਅਤੇ ਤੇਜਸਵੀ ਪ੍ਰਕਾਸ਼ ਨੇ ਹਿੱਸਾ ਲਿਆ ਸੀ।
ਬਿੱਗ ਬੌਸ ਦਾ 15ਵਾਂ ਸੀਜ਼ਨ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਚੱਲਿਆ। ਤੇਜਸਵੀ ਪ੍ਰਕਾਸ਼ ਸ਼ੋਅ ਦੇ 15ਵੇਂ ਸੀਜ਼ਨ ਦੀ ਜੇਤੂ ਬਣ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਟੀਵੀ ਦੀ ਕੁਈਨ ਏਕਤਾ ਕਪੂਰ ਦੇ ਮਸ਼ਹੂਰ ਸ਼ੋਅ 'ਨਾਗਿਨ 6' ਦੇ ਨਵੇਂ ਸੀਜ਼ਨ 'ਚ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਤੇਜਸਵੀ ਆਪਣੀ ਜਿੱਤ ਤੋਂ ਜ਼ਿਆਦਾ ਬਿੱਗ ਬੌਸ ਦੇ ਸਹਿ ਪ੍ਰਤੀਯੋਗੀ ਕਰਨ ਕੁੰਦਰਾ ਨਾਲ ਕਾਫੀ ਸੁਰਖੀਆਂ ਬਟੋਰ ਰਹੀ ਹੈ। ਕਥਿਤ ਜੋੜੇ ਨੂੰ ਹਰ ਰੋਜ਼ ਦੇਖਿਆ ਜਾ ਰਿਹਾ ਹੈ।
ਇਹ ਵੀ ਪੜੋ:- Shilpa loan non repayment: ਸ਼ਿਲਪਾ ਤੇ ਸ਼ਮਿਤਾ ਨੂੰ ਅਦਾਲਤ 'ਚ ਪੇਸ਼ ਹੋਣ ਦਾ ਹੁਕਮ