ਸ੍ਰੀ ਮੁਕਤਸਰ ਸਾਹਿਬ: ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਦਾ ਵਿਵਾਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁਝ ਦਿਨ ਪਹਿਲਾਂ ਅਫ਼ਸਾਨਾ ਖ਼ਾਨ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਉਹ ਬੱਚਿਆਂ ਸਾਹਮਣੇ ਭੜਕਾਊ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਸੀ। ਇਸ ਵੀਡੀਓ ਕਾਰਨ, ਪੰਡਿਤ ਰਾਓ ਧਰੇਨਵਰ ਨੇ ਗਾਇਕਾ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ।
ਇਹ ਵੀ ਪੜ੍ਹੋ:ਬੱਚਿਆਂ ਸਾਹਮਣੇ 'ਧੱਕਾ' ਗੀਤ ਗਾਉਣਾ ਪਿਆ ਅਫ਼ਸਾਨਾ ਨੂੰ ਮਹਿੰਗਾ
ਇਸ ਸ਼ਿਕਾਇਤ ਦੇ ਤਹਿਤ ਦੇਰ ਰਾਤ ਅਫ਼ਸਾਨਾ ਖ਼ਾਨ ਵੱਲੋਂ ਡੀਐਸਪੀ ਦਫ਼ਤਰ ਮਲੋਟ ਵਿਖੇ ਆਪਣਾ ਬਿਆਨ ਦਰਜ ਕਰਵਾਇਆ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਅਫ਼ਸਾਨਾ ਨੇ ਕਿਹਾ ਬੱਚਿਆਂ ਦੇ ਕਹਿਣ ਉੱਪਰ ਉਸ ਨੇ ਉਹ ਗਾਣੇ ਸੁਣਾਏ। ਅਫ਼ਸਾਨਾ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਉਸਨੂੰ ਆਪਣੀ ਇਸ ਗਲ਼ਤੀ ਦਾ ਅਫ਼ਸੋਸ ਹੈ ?
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਫ਼ਸਾਨਾ ਦੇ ਇਸ ਵੀਡੀਓ ਦਾ ਸਪਸ਼ਟੀਕਰਨ ਪਿੰਡ ਬਾਦਲ ਸਕੂਲ ਦੇ ਪ੍ਰਿੰਸੀਪਲ ਕਰਨਪਾਲ ਸਿੰਘ ਨੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਿਹੜੀਆਂ ਉਸ ਨੇ ਬੱਚਿਆਂ ਸਾਹਮਣੇ ਚੰਗੀਆਂ ਗੱਲਾਂ ਬੋਲੀਆਂ ਉਹ ਤਾਂ ਸਾਹਮਣੇ ਆਈਆਂ ਹੀ ਨਹੀਂ।