ਮੁੰਬਈ: ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਦੀ ਆਉਣ ਵਾਲੀ ਫ਼ਿਲਮ ''ਵਿਕਰਮ ਵੇਧਾ'' 30 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਸੋਮਵਾਰ ਨੂੰ ਰਿਤਿਕ ਦੇ ਜਨਮਦਿਨ 'ਤੇ ਫ਼ਿਲਮ ਨਿਰਮਾਤਾਵਾਂ ਨੇ ਇਸ ਸਬੰਧ 'ਚ ਐਲਾਨ ਕੀਤਾ। ਫ਼ਿਲਮ ਨਿਰਮਾਤਾਵਾਂ ਨੇ ਰਿਤਿਕ ਦੇ 48ਵੇਂ ਜਨਮਦਿਨ 'ਤੇ ਫ਼ਿਲਮ 'ਚ ਅਭਿਨੇਤਾ ਦਾ ਪਹਿਲਾ ਲੁੱਕ ਵੀ ਜਾਰੀ ਕੀਤਾ ਹੈ। ਇਸ ਫ਼ਿਲਮ 'ਚ ਰਿਤਿਕ ਗੈਂਗਸਟਰ ਵੇਧਾ ਦਾ ਕਿਰਦਾਰ ਨਿਭਾਉਣਗੇ।
ਫ਼ਿਲਮ ਨਿਰਮਾਤਾ ਟੀ-ਸੀਰੀਜ਼ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ, ''ਰਿਤਿਕ ਰੋਸ਼ਨ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹੋਏ, ਸਾਨੂੰ ਵਿਕਰਮ ਵੇਧਾ 'ਚ ਵੇਧਾ ਦੀ ਪਹਿਲੀ ਝਲਕ ਰਿਲੀਜ਼ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਇਹ ਫਿਲਮ ਦੁਨੀਆ ਭਰ ਦੇ ਸਿਨੇਮਾਘਰਾਂ 'ਚ 30 ਸਤੰਬਰ 2022 ਨੂੰ ਰਿਲੀਜ਼ ਹੋਵੇਗੀ।
- " class="align-text-top noRightClick twitterSection" data="
">
ਭਾਰਤੀ ਲੋਕ ਕਥਾ ਵਿਕਰਮ ਅਤੇ ਬੇਤਾਲ 'ਤੇ ਆਧਾਰਿਤ, ਇਹ ਫ਼ਿਲਮ ਵਿਕਰਮ ਦੀ ਕਹਾਣੀ ਦੱਸਦੀ ਹੈ, ਇੱਕ ਸਖ਼ਤ ਪੁਲਿਸ ਅਧਿਕਾਰੀ, ਜੋ ਇੱਕ ਸ਼ਕਤੀਸ਼ਾਲੀ ਗੈਂਗਸਟਰ ਵੇਧਾ ਨੂੰ ਫੜ੍ਹ ਕੇ ਮਾਰ ਦਿੰਦਾ ਹੈ। ਫ਼ਿਲਮ 'ਚ ਵਿਕਰਮ ਦਾ ਕਿਰਦਾਰ ਸੈਫ਼ ਅਲੀ ਖਾਨ ਨਿਭਾਅ ਰਹੇ ਹਨ। ਇਸ ਫ਼ਿਲਮ 'ਚ ਰਾਧਿਕਾ ਆਪਟੇ ਵੀ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ।
'ਵਿਕਰਮ ਵੇਧਾ' ਇਸੇ ਨਾਮ ਦੀ ਤਾਮਿਲ ਬਲਾਕਬਸਟਰ ਫਿਲਮ ਦਾ ਰੀਮੇਕ ਹੈ। ਤਾਮਿਲ ਫਿਲਮ ਵਿੱਚ ਆਰ ਮਾਧਵਨ ਅਤੇ ਵਿਜੇ ਸੇਤੂਪਤੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਤਾਮਿਲ ਫਿਲਮ ਦਾ ਨਿਰਦੇਸ਼ਨ ਕਰਨ ਵਾਲੇ ਪੁਸ਼ਕਰ ਅਤੇ ਗਾਇਤਰੀ ਇਸ ਦੇ ਹਿੰਦੀ ਰੀਮੇਕ ਦੇ ਵੀ ਨਿਰਦੇਸ਼ਕ ਹਨ। ਇਸ ਨੂੰ ਐਸ ਸ਼ਸ਼ੀਕਾਂਤ ਅਤੇ ਭੂਸ਼ਣ ਕੁਮਾਰ ਨੇ ਪ੍ਰੋਡਿਊਸ ਕੀਤਾ ਹੈ।
ਇਹ ਵੀ ਪੜੋ:- ਰਿਤਿਕ ਰੋਸ਼ਨ ਇਸ ਸਾਲ ਨਹੀਂ ਮਨਾ ਰਹੇ ਆਪਣਾ ਜਨਮਦਿਨ! ਜਾਣੋ ਕਿਉਂ ?