ਚੰਡੀਗੜ੍ਹ: ਸ਼ਕਤੀ ਕਪੂਰ 3 ਸਤੰਬਰ 1952 ਨੂੰ ਹੋਇਆ ਹੈ।ਸ਼ਕਤੀ ਕਪੂਰ (Shakti Kapoor) 69 ਸਾਲਾ ਦੇ ਹੋ ਗਏ ਹਨ। ਸ਼ਕਤੀ ਕਪੂਰ ਦਾ ਪੂਰਾ ਨਾਮ ਸੁਨੀਲ ਸਿਕੰਦਰਲਾਲ ਕਪੂਰ ਹੈ। ਸ਼ਕਤੀ ਕਪੂਰ ਖਲਨਾਇਕ (villain) ਦੇ ਰੂਪ ਵਿਚ ਉਭਰ ਦੇ ਹਨ। ਸ਼ਕਤੀ ਕੂਪਰ ਦਾ ਪਿਤਾ ਨਵੀਂ ਦਿੱਲੀ ਦੇ ਕਨਾਟ ਪਲੇਸ ਵਿਚ ਦਰਜੀ ਦੀ ਦੁਕਾਨ ਕਰਦਾ ਸੀ।
ਸੁਨੀਲ ਦੱਤ ਨੇ ਰਾਕੀ ਫਿਲਮ ਵਿਚ ਸ਼ਕਤੀ ਕਪੂਰ ਨੂੰ ਖਲਨਾਇਕ ਦਾ ਰੋਲ ਦਿੱਤਾ। ਇੱਥੇ ਹੀ ਸੁਨੀਲ ਦੱਤ ਦੁਆਰਾ ਉਸ ਦਾ ਨਾਂਅ ਸ਼ਕਤੀ ਕਪੂਰ ਰੱਖਿਆ ਜਾਂਦਾ ਹੈ। ਸ਼ਕਤੀ ਕਪੂਰ ਨੇ ਹੁਣ ਤੱਕ 700 ਤੋਂ ਵਧੇਰੇ ਫਿਲਮਾਂ ਵਿਚ ਕੰਮ ਕੀਤਾ ਹੈ। ਸ਼ਕਤੀ ਕਪੂਰ (Shakti Kapoor) ਨੇ ਕੁਰਬਾਨੀ ਅਤੇ ਰਾਕੀ ਫਿਲਮ ਵਿਚ ਕੰਮ ਕਰਕੇ ਉਸ ਦਾ ਨਾਂ ਪ੍ਰਸਿੱਧ ਹੋ ਗਿਆ।
ਸ਼ਕਤੀ ਕਪੂਰ ਦਾ ਵਿਆਹ ਸ਼ਿਵੰਗੀ ਨਾਲ ਹੋਇਆ। ਸ਼ਕਤੀ ਕਪੂਰ ਦੇ ਇਕ ਪੁੱਤਰ ਸਿੱਧਾਂਤ ਕੂਪਰ ਅਤੇ ਬੇਟੀ ਸ਼ਰਧਾ ਕਪੂਰ ਹੈ। ਇਸ ਵਕਤ ਪਰਿਵਾਰ ਮੁੰਬਈ ਵਿਚ ਰਹਿੰਦੇ ਹਨ। ਸ਼ਕਤੀ ਕਪੂਰ ਨੂੰ ਬੈਸਟ ਕਾਮੇਡੀਅਨ ਹੋਣ ਦੇ ਨਾਅ ਤੇ ਫਿਲਮਫੇਅਰ ਅਵਾਰਡ ਦਿੱਤਾ ਗਿਆ। ਉਸਨੂੰ ਫਿਲਮ ਰਾਜਾ ਬਾਬੂ ਵਿਚ ਆਪਣੀ ਭੂਮਿਕਾ ਨਿਭਾਉਣ ਲਈ ਇਨਾਮ ਜਿੱਤਿਆ ਹੈ।