ਚੰਡੀਗੜ੍ਹ: ਅਦਾਕਾਰਾ ਸਾਰਾ ਅਲੀ ਖਾਨ ਦਾ ਅੱਜ ਜਨਮ ਦਿਨ ਹੈ। ਸਾਰਾ ਅਲੀ ਖਾਨ ਦਾ ਜਨਮ 12 ਅਗਸਤ 1995 ਨੂੰ ਪਟੌਦੀ ਪਰਿਵਾਰ ਵਿੱਚ ਹੋਇਆ।
ਇਹ ਵੀ ਪੜੋ: Happy Birthday ਸੁਨੀਲ ਸ਼ੈਟੀ
ਸਾਰਾ ਅਲੀ ਖਾਨ ਦੇ ਪਿਤਾ ਦਾ ਨਾਮ ਸੈਫ਼ ਅਲੀ ਖ਼ਾਨ ਤੇ ਮਾਂ ਦਾ ਨਾ ਅਮ੍ਰਿਤਾ ਸਿੰਘ ਹੈ। ਸਾਰਾ ਮਨਸੂਰ ਅਲੀ ਖਾਨ ਅਤੇ ਸ਼ਰਮੀਲਾ ਟੈਗੋਰ ਦੀ ਪੋਤੀ ਹੈ।
ਦੱਸ ਦਈਏ ਕਿ ਸਾਰਾ ਅਲੀ ਖਾਨ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਤੇ 2018 ਵਿੱਚ ਫਿਲਮ ਕੇਦਾਰਨਾਥ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਈ।