ਚੰਡੀਗੜ੍ਹ: ਅਦਾਕਾਰਾ ਗੌਹਰ ਖ਼ਾਨ ਦਾ ਅੱਜ ਜਨਮ ਦਿਨ ਹੈ। ਅਦਾਕਾਰਾ ਗੌਹਰ ਖ਼ਾਨ ਬਾਲੀਵੁੱਡ, ਪਾਲੀਵੁੱਡ ਤੇ ਟੀਵੀ ਸੀਰੀਅਲ ਵਿੱਚ ਅਦਾਕਾਰੀ ਕਰਦੀ ਹੈ। ਗੌਹਰ ਖ਼ਾਨ ਭਾਰਤੀ ਰਿਅਲਿਟੀ ਸ਼ੋਅ ਬਿੱਗ-ਬਾਸ ਦੀ ਜੇਤੂ ਵੀ ਹੈ।
ਇਹ ਵੀ ਪੜੋ: Happy Birthday ਖਲਨਾਇਕ ਯਾਦ ਗਰੇਵਾਲ
ਦੱਸ ਦਈਏ ਕਿ ਅਦਾਕਾਰਾ ਗੌਹਰ ਖ਼ਾਨ ਦਾ ਜਨਮ 23 ਅਗਸਤ 1983 ਨੂੰ ਮਹਾਰਾਸ਼ਟਰ ਦੇ ਪੁਣੇ ਵਿੱਚ ਹੋਇਆ ਸੀ।
ਅਦਾਕਾਰਾ ਗੌਹਰ ਖ਼ਾਨ ਨੇ 2002 ਵਿੱਚ ਫੈਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲੈਕੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਗੌਹਰ ਖ਼ਾਨ ਹੁਣ ਤਕ ਕਈ ਫਿਲਮਾਂ ਵਿੱਚ ਅਦਾਕਾਰੀ ਕਰ ਚੁੱਕੀ ਹੈ।