ETV Bharat / sitara

ਗੁਰਦਾਸ ਮਾਨ ਨੂੰ ਨਹੀਂ ਵਰਤਣੀ ਚਾਹੀਦੀ ਗ਼ਲਤ ਸ਼ਬਦਾਵਲੀ: ਮਨਜੀਤ ਠਾਕੁਰ

author img

By

Published : Sep 26, 2019, 9:58 PM IST

Updated : Sep 26, 2019, 10:10 PM IST

ਪੰਜਾਬੀ ਗਾਇਕ ਗੁਰਦਾਸ ਮਾਨ ਵਿਵਾਦ 'ਤੇ ਰੋਪੜ ਤੋਂ ਨੌਜਵਾਨ ਮਨਜੀਤ ਨੇ ਗੁਰਦਾਸ ਮਾਨ ਵਿਵਾਦ 'ਤੇ ਆਪਣੇ ਵਿਚਾਰ ਦੱਸੇ ਅਤੇ ਕਿਹਾ ਉਨ੍ਹਾਂ ਨੂੰ ਗ਼ਲਤ ਸ਼ਬਦਾਵਲੀ ਨਹੀਂ ਸੀ ਵਰਤਣੀ ਚਾਹੀਦੀ ਕਿਉਂਕਿ ਦਰਸ਼ਕਾਂ 'ਚ ਔਰਤਾਂ ਅਤੇ ਬੱਚੇ ਦੋਵੇਂ ਮੌਜੂਦ ਸਨ। ਇਸ ਸ਼ਬਦਾਵਲੀ ਦਾ ਉਨ੍ਹਾਂ 'ਤੇ ਬੁਰਾ ਪ੍ਰਭਾਵ ਪਵੇਗਾ।

ਫ਼ੋਟੋ

ਰੋਪੜ: ਗੁਰਦਾਸ ਮਾਨ ਵਿਵਾਦ ਪੰਜਾਬ 'ਚ ਹਰ ਕੀਤੇ ਹੋ ਰਿਹਾ ਹੈ। ਸ਼ਹਿਰ ਦੇ ਇੱਕ ਨੌਜਵਾਨ ਮਨਜੀਤ ਠਾਕੁਰ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਜੇਕਰ ਗੁਰਦਾਸ ਮਾਨ ਪੰਜਾਬੀ ਗਾਇਕੀ ਵਿੱਚ ਨਾਮਵਰ ਗਾਇਕ ਬਣਿਆ ਹੈ ਤਾਂ ਉਸ ਨੂੰ ਪੰਜਾਬੀ ਸਰੋਤਿਆਂ ਨੇ ਸਨਮਾਨ ਬਖਸ਼ਿਆ ਹੈ। ਮਨਜੀਤ ਨੇ ਕਿਹਾ, "ਗੁਰਦਾਸ ਮਾਨ ਮਸ਼ਹੂਰ ਹੀ ਲੋਕਾਂ ਦੀ ਬਦੌਲਤ ਹੋਏ ਹਨ ਜੇਕਰ ਲੋਕ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਸਟੇਜ 'ਤੇ ਖੜੇ ਹੋ ਕੇ ਭੈੜੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ।"

ਗੁਰਦਾਸ ਮਾਨ ਨੂੰ ਮੰਗਣੀ ਚਾਹੀਦੀ ਹੈ ਮੁਆਫ਼ੀ:ਮਨਜੀਤ ਠਾਕੁਰ

ਹੋਰ ਪੜ੍ਹੋ: ਲੋਕਾਂ ਨੂੰ ਸਮੱਤ ਬਖ਼ਸ਼ਾਉਣ ਵਾਲੇ ਗੁਰਦਾਸ ਮਾਨ ਖੋ ਬੈਠੇ ਆਪਣੀ ਸਮੱਤ

ਉਨ੍ਹਾਂ ਕਿਹਾ, "ਸਟੇਜਾਂ ਤੇ ਜਿੱਥੇ ਪੰਜਾਬੀ ਦਰਸ਼ਕ ਜਾਂ ਆਮ ਲੋਕ ਬੈਠੇ ਹੁੰਦੇ ਹਨ ਉੱਥੇ ਹੀ ਸਾਡੀਆਂ ਧੀਆਂ ਮਾਵਾਂ ਭੈਣਾਂ ਅਤੇ ਨੌਜਵਾਨ ਬੱਚੇ ਬੈਠੇ ਹੁੰਦੇ ਹਨ। ਇਸ ਸ਼ਬਦਾਵਲੀ ਬਾਰੇ ਜੇਕਰ ਕੋਈ ਬੱਚਾ ਮਾਂ-ਬਾਪ ਨੂੰ ਪੁੱਛ ਲੈਂਦਾ ਤਾਂ ਇਹ ਕੀ ਹੈ ਤਾਂ ਉਹ ਕੀ ਜਵਾਬ ਦੇਣਗੇ ਬੱਚਿਆਂ ਨੂੰ?"

ਇਸ ਤੋਂ ਇਲਾਵਾ ਮਨਜੀਤ ਨੇ ਇਹ ਵੀ ਕਿਹਾ ਕਿ ਗਲਤ ਸ਼ਬਦਾਵਲੀ ਦਾ ਸਾਡੇ ਸਮਾਜ ਤੇ ਸਾਡੇ ਬੱਚਿਆਂ ਤੇ ਸਾਡੇ ਨੌਜਵਾਨ ਲੜਕੇ ਲੜਕੀਆਂ ਤੇ ਕਾਫੀ ਬੁਰਾ ਪ੍ਰਭਾਵ ਪਾਉਂਦਾ ਹੈ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਵਰਤੀ ਇਹ ਭੈੜੀ ਸ਼ਬਦਾਵਲੀ ਸਰਾਸਰ ਗਲਤ ਹੈ ਮਨਜੀਤ ਠਾਕੁਰ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਇਸ ਮਾਮਲੇ ਤੇ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ।

ਹੋਰ ਪੜ੍ਹੋ: ਗੁਰਦਾਸ ਮਾਨ ਦਾ ਹੋਣਾ ਚਾਹੀਦੈ ਬਾਈਕਾਟ'

ਜ਼ਿਕਰਏਖ਼ਾਸ ਹੈ ਕਿ ਇਹ ਮਾਮਲਾ ਉਸ ਵੇਲੇ ਚਰਚਾ ਦੇ ਵਿੱਚ ਆਇਆ ਜਦੋਂ ਇੱਕ ਨਿੱਜੀ ਰੇਡੀਓ ਸਟੇਸ਼ਨ ਨੂੰ ਦਿੱਤੇ ਇੰਟਰਵਿਊ 'ਚ ਗੁਰਦਾਸ ਮਾਨ ਨੇ ਇੱਕ ਦੇਸ਼ ਇੱਕ ਭਾਸ਼ਾ ਦਾ ਸਮਰਥਨ ਕੀਤਾ। ਇਸ ਇੰਟਰਵਿਊ ਤੋਂ ਬਾਅਦ ਗੁਰਦਾਸ ਮਾਨ ਨੇ ਸ਼ੋਅ 'ਚ ਕੁਝ ਲੋਕਾਂ ਨੇ ਤਖ਼ਤੀਆਂ ਫ਼ੜੀਆਂ ਸੀ ਜਿਸ 'ਤੇ ਗੁਰਦਾਸ ਮਾਨ ਮੁਰਦਾਬਾਦ ਲਿਖਿਆ ਹੋਇਆ ਸੀ। ਇਨ੍ਹਾਂ ਤਖ਼ਤੀਆਂ ਨੂੰ ਵੇਖ ਕੇ ਗੁਰਦਾਸ ਮਾਨ ਨੇ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਭੱਖ ਗਿਆ।

Intro:ਪੰਜਾਬੀ ਸਾਹਿਤਕਾਰ ਅਤੇ ਉੱਘੇ ਲੇਖਕ ਮਨਮੋਹਨ ਸਿੰਘ ਦਾਊਂ ਵੱਲੋਂ ਗੁਰਦਾਸ ਮਾਨ ਵੱਲੋਂ ਦਿੱਤੇ ਗਏ ਇੱਕ ਦੇਸ਼ ਇੱਕ ਭਾਸ਼ਾ ਦੇ ਬਿਆਨ ਨੂੰ ਲੈ ਕੇ ਨਿਖੇਧੀ ਕੀਤੀ ਗਈ ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਵਰਗੇ ਸੱਭਿਆਚਾਰ ਨਾਲ ਜੁੜੇ ਹੋਏ ਗਾਇਕ ਵੱਲੋਂ ਇਸ ਤਰ੍ਹਾਂ ਦਾ ਬਿਆਨ ਸ਼ੋਭਾ ਨਹੀਂ ਦਿੰਦਾ ਅਤੇ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ

Body:ਜਾਣਕਾਰੀ ਲਈ ਦੱਸ ਦੀਏ ਪੰਜਾਬੀ ਬਾਲ ਸਾਹਿਤ ਅਤੇ ਹੋਰ ਕਵਿਤਾਵਾਂ ਸਮੇਤ 78 ਕਿਤਾਬਾਂ ਲਿਖ ਚੁੱਕੇ ਨੈਸ਼ਨਲ ਐਵਾਰਡ ਜੇਤੂ ਮਨਮੋਹਨ ਸਿੰਘ ਦਾਊਂ ਵੱਲੋਂ ਏਟੀਵੀ ਭਾਰਤ ਨਾਲ ਅੱਜ ਵਿਸ਼ੇਸ਼ ਗੱਲਬਾਤ ਕਰਦੇ ਹੋਏ ਪੰਜਾਬੀ ਮਾਂ ਬੋਲੀ ਦੇ ਮਸਲੇ ਉੱਪਰ ਹਰੇਕ ਪੱਖ ਉੱਪਰ ਵਿਸਥਾਰ ਨਾਲ ਚਰਚਾ ਕੀਤੀ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਸੰਪਰਕ ਭਾਸ਼ਾ ਜ਼ਰੂਰ ਹੋਣੀ ਚਾਹੀਦੀ ਹੈ ਪਰ ਸਾਡੀ ਆਪਣੀ ਮਾਂ ਭਾਸ਼ਾ ਨੂੰ ਸੱਥ ਦੂਰ ਨਹੀਂ ਕੀਤਾ ਜਾ ਸਕਦਾ ਤਾਨਾਸ਼ਾਹ ਰਵੱਈਏ ਨਾਲ ਕਿਸੇ ਉੱਪਰ ਕੋਈ ਭਾਸ਼ਾ ਨਹੀਂ ਥੋਪੀ ਜਾ ਸਕਦੀ ਪੰਜਾਬੀ ਭਾਸ਼ਾ ਦਾ ਆਕਾਰ ਬਹੁਤ ਵੱਡਾ ਹੈ ਅਤੇ ਸਾਡੀ ਇਹ ਗੁਰੂਆਂ ਪੀਰਾਂ ਦੀ ਭਾਸ਼ਾ ਹੈ

Conclusion:ਇੱਥੇ ਦੱਸਣਾ ਬਣਦਾ ਹੈ ਕਿ ਜਿੱਥੇ ਮਨਮੋਹਨ ਸਿੰਘ ਦਾਊ ਨੂੰ ਦੇਸ਼ ਦਾ ਸਭ ਤੋਂ ਵੱਡਾ ਨੈਸ਼ਨਲ ਅਵਾਰਡ ਮਿਲ ਚੁੱਕਿਆ ਉਥੇ ਹੀ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਵੀ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ ਹੈ ਅਤੇ ਬੀਤੇ ਦਿਨੀਂ ਬਾਈ ਸਤੰਬਰ ਨੂੰ ਉਨ੍ਹਾਂ ਦੇ ਜਨਮ ਵਾਲੇ ਦਿਨ ਉਨ੍ਹਾਂ ਦੀ ਅਠੱਤਰ ਵੀ ਪੁਸਤਕ ਅਭਿਨੰਦਨ ਵੱਖ ਵੱਖ ਉਨ੍ਹਾਂ ਲਈ ਲਿਖ ਕੇ ਰਿਲੀਜ਼ ਕੀਤੀ ਗਈ ਹੈ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ
Last Updated : Sep 26, 2019, 10:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.