ਰੋਪੜ: ਪੰਜਾਬੀ ਗਾਇਕ ਗੁਰਦਾਸ ਮਾਨ ਦੇ ਵਿਵਾਦ 'ਤੇ ਹਰ ਕੋਈ ਟਿੱਪਣੀ ਦੇ ਰਿਹਾ ਹੈ। ਗੁਰਦਾਸ ਮਾਨ ਕੈਨੇਡਾ ਟੂਰ ਤੋਂ ਵਾਪਿਸ ਆ ਚੁੱਕੇ ਹਨ। ਬੀਤੇ ਦਿਨ੍ਹੀ ਉਹ ਜਲੰਧਰ ਪੁੱਜੇ। ਜਲੰਧਰ ਪੁੱਜਣ 'ਤੇ ਮੀਡੀਆ ਵੱਲੋਂ ਗੁਰਦਾਸ ਮਾਨ ਨੂੰ ਵਿਵਾਦ ਸਬੰਧੀ ਸਵਾਲ ਪੁੱਛੇ ਗਏ। ਗੱਲਬਾਤ ਵੇਲੇ ਗੁਰਦਾਸ ਮਾਨ ਨੇ ਕਿਹਾ ਰੱਬ ਉਨ੍ਹਾਂ ਲੋਕਾਂ ਨੂੰ ਸਮੱਤ ਬਕਸ਼ੇ ਜੋ ਮੇਰਾ ਵਿਰੋਧ ਕਰ ਰਹੇ ਹਨ। ਮੀਡੀਆ ਨੂੰ ਜਵਾਬ ਦਿੰਦੇ ਹੋਏ ਗੁਰਦਾਸ ਮਾਨ ਦੀ ਪਤਨੀ ਮਨਜੀਤ ਮਾਨ ਨੇ ਉਨ੍ਹਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰਦਾਸ ਮਾਨ ਉਨ੍ਹਾਂ 'ਤੇ ਹੀ ਭੜਕ ਗਏ।
ਹੋਰ ਪੜ੍ਹੋ: ਕੰਵਰ ਗਰੇਵਾਲ ਦੀ ਗੁਰਦਾਸ ਮਾਨ ਨੂੰ ਸਲਾਹ
ਗੁਰਦਾਸ ਮਾਨ ਦੇ ਇਸ ਵਿਵਹਾਰ 'ਤੇ ਲੋਕਾਂ ਵੱਲੋਂ ਟਿੱਪਣੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲ ਹੀ ਦੇ ਵਿੱਚ ਰੋਪੜ ਤੋਂ ਸੰਜੀਵ ਕੁਮਾਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਵਿੱਚ ਸੰਜੀਵ ਨੇ ਕਿਹਾ ਕਿ ਅਸੀਂ ਹਿੰਦੀ ਵੀ ਪੜ੍ਹੇ ਹਾਂ ਅਤੇ ਅੰਗਰੇਜ਼ੀ ਵੀ ਪੜ੍ਹੇ ਹਾਂ ਅਸੀਂ ਮਾਂ ਬੋਲੀ ਨੂੰ ਇਗਨੋਰ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੇ 2.5 ਕਰੋੜ ਪੰਜਾਬੀਆਂ ਦਾ ਦਿੱਲ ਦੁੱਖਾਇਆ ਹੈ।
ਹੋਰ ਪੜ੍ਹੋ: ਗੁਰਦਾਸ ਮਾਨ ਦਾ ਹੋਣਾ ਚਾਹੀਦੈ ਬਾਈਕਾਟ'
ਜ਼ਿਕਰਏਖ਼ਾਸ ਹੈ ਇਹ ਵਿਵਾਦ ਉਸ ਵੇਲੇ ਚਰਚਾ 'ਚ ਆਇਆ ਜਦੋਂ ਇੱਕ ਨਿਜ਼ੀ ਰੇਡੀਓ ਸਟੇਸ਼ਨ ਦੇ ਇੰਟਰਵਿਊ 'ਚ ਉਨ੍ਹਾਂ ਇੱਕ ਦੇਸ਼ ਇੱਕ ਭਾਸ਼ਾ ਦਾ ਸਮਰਥਨ ਕੀਤਾ। ਇਸ ਇੰਟਰਵਿਊ ਤੋਂ ਬਾਅਦ ਉਨ੍ਹਾਂ ਦਾ ਕੈਨੇਡਾ 'ਚ ਵਿਰੋਧ ਹੋਇਆ। ਗੁਰਦਾਸ ਮਾਨ ਦੇ ਲਾਇਵ ਸ਼ੋਅ 'ਚ ਲੋਕਾਂ ਨੇ ਗੁਰਦਾਸ ਮਾਨ ਮੁਰਦਾਬਾਦ ਦੀਆਂ ਤਖ਼ਤੀਆਂ ਫ਼ੜੀਆਂ ਹੋਇਆਂ ਸਨ। ਇਹ ਵੇਖ ਕੇ ਗੁਰਦਾਸ ਮਾਨ ਨੇ ਲੋਕਾਂ ਖ਼ਿਲਾਫ਼ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ। ਇਸ ਗੱਲ ਤੋਂ ਬਾਅਦ ਮਾਮਲਾ ਹੋਰ ਭੱਖ ਗਿਆ।